ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਲੰਧਰ ਦੇ ਸਿਵਲ ਹਸਪਤਾਲ ’ਚੋਂ ਨਵ-ਜੰਮਿਆ ਬੱਚਾ ਚੋਰੀ

06:56 AM Aug 21, 2020 IST

ਪਾਲ ਸਿੰਘ ਨੌਲੀ
ਜਲੰਧਰ, 20 ਅਗਸਤ

Advertisement

ਸਥਾਨਕ ਸਿਵਲ ਹਸਪਤਾਲ ਵਿੱਚ ਨਵ-ਜੰਮਿਆ ਬੱਚਾ ਚੋਰੀ ਹੋਣ ਨਾਲ ਹੰਗਾਮਾ ਮੱਚ ਗਿਆ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੀ ਦੂਜੀ ਮੰਜ਼ਿਲ ’ਤੇ ਬਣੇ ਜੱਚਾ-ਬੱਚਾ ਵਾਰਡ ਵਿੱਚ ਅੱਜ ਹੀ ਬੱਚਾ ਪੈਦਾ ਹੋਇਆ ਸੀ। ਬੱਚੇ ਦਾ ਜਣੇਪਾ ਹੋ ਜਾਣ ਤੋਂ ਬਾਅਦ ਬੱਚੇ ਦੀ ਦਾਦੀ ਨੂੰ ਫਾਈਲ ਬਣਾਉਣ ਭੇਜ ਦਿੱਤਾ ਤੇ ਥੋੜ੍ਹੇ ਸਮੇਂ ਬਾਅਦ ਹੀ ਬੱਚਾ ਚੋਰੀ ਹੋ ਗਿਆ।

ਜਾਣਕਾਰੀ ਅਨੁਸਾਰ ਬਸਤੀ ਬਾਵਾ ਖੇਲ ਦੇ ਕਬੀਰ ਨਗਰ ਦੀ ਰਹਿਣ ਵਾਲੀ ਖੁਸ਼ਬੂ ਪਤਨੀ ਦੀਪਕ ਨੂੰ ਅੱਜ ਹੀ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿੱਥੇ ਥੋੜ੍ਹੇ ਸਮੇਂ ਬਾਅਦ ਹੀ ਉਸ ਦੇ ਬੱਚਾ ਪੈਦਾ ਹੋਇਆ ਸੀ। ਉਸ ਦੀ ਸੱਸ ਜੈਮੰਤੀ ਦੇਵੀ ਫਾਈਲ ਬਣਾਉਣ ਲਈ ਚਲੀ ਗਈ। ਜਦੋਂ ਉਹ ਵਾਪਸ ਆਈ ਤਾਂ ਬੱਚਾ ਗਾਇਬ ਸੀ। ਇਸ ’ਤੇ ਪੀੜਤ ਪਰਿਵਾਰ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਏਸੀਪੀ ਹਰਸਿਮਰਤ ਸਿੰਘ ਦੀ ਅਗਵਾਈ ਵਿਚ ਪੁਲੀਸ ਮਾਮਲੇ ਦੀ ਛਾਣਬੀਣ ਵਿੱਚ ਲੱਗ ਗਈ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਖੰਘਾਲਿਆ ਜਾ ਰਿਹਾ ਹੈ।

Advertisement

Advertisement
Tags :
’ਚੋਂਸਿਵਲਹਸਪਤਾਲਚੋਰੀਜਲੰਧਰ:ਨਵ-ਜੰਮਿਆਬੱਚਾ