ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਊ ਯਾਰਕ: ਪੁੱਤ ਨੂੰ ਬਚਾਉਣ ਗਏ ਵਿਅਕਤੀ ਦੀ ਡੁੱਬ ਕੇ ਮੌਤ

11:16 PM Jun 23, 2023 IST

ਨਿਊ ਯਾਰਕ: ਅੱਜ ਇੱਥੇ ਇੱਕ ਭਾਰਤੀ ਮੂਲ ਦੇ ਵਿਅਕਤੀ ਦੀ ਆਪਣੇ ਪੁੱਤਰ ਨੂੰ ਡੁੱਬਣ ਤੋਂ ਬਚਾਉਂਦਿਆਂ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਸ੍ਰੀਨਿਵਾਸ ਮੂਰਤੀ ਜੋਨਾਲਗੱਡਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀਨਿਵਾਸ ਮੂਰਤੀ ਨੂੰ ਖ਼ੁਦ ਤੈਰਨਾ ਨਹੀਂ ਸੀ ਆਉਂਦਾ, ਪਰ ਆਪਣੇ ਬੇਟੇ ਨੂੰ ਖਤਰੇ ਵਿੱਚ ਵੇਖ ਉਸ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ। ਕੈਲੀਫੋਰਨੀਆ ਫਾਇਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ ਸਾਂਟਾ ਕਰੂਜ਼ ਕਾਊਂਟੀ ਸਥਿਤ ਪੈਂਥਰ ਸਟੇਟ ਬੀਚ ‘ਤੇ ਵਾਪਰੀ ਹੈ, ਜਿਸ ਦੌਰਾਨ ਸ੍ਰੀਨਿਵਾਸ ਨੇ ਕਿਸੇ ਤਰ੍ਹਾਂ ਆਪਣੇ ਬੇਟੇ ਦੀ ਜਾਨ ਬਚਾ ਲਈ, ਪਰ ਇੱਕ ਵੱਡੀ ਲਹਿਰ ਆਉਣ ਕਾਰਨ ਉਹ ਖ਼ੁਦ ਡੂੰਘੇ ਪਾਣੀ ਵੱਲ ਖਿੱਚਿਆ ਗਿਆ। ਉਸ ਨੂੰ ਪਾਣੀ ‘ਚੋਂ ਕੱਢ ਕੇ ਕੈਲੀਫੋਰਨੀਆ ਹਾਈਵੇਅ ਪੈਟਰੋਲ ਹੈਲੀਕਾਪਟਰ ਰਾਹੀਂ ਸਟੈਂਨਫੋਰਡ ਹਸਪਤਾਲ ਲਿਜਾਇਆ ਗਿਆ, ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਉਕਤ ਦੋਵੇਂ ਪਿਓ-ਪੁੱਤ ਨੂੰ ਬਚਾਉਣ ਲਈ ਮੌਕੇ ‘ਤੇ ਮੌਜੂਦ ਇੱਕ ਹੋਰ ਵਿਅਕਤੀ ਨੇ ਵੀ ਪਾਣੀ ਵਿੱਚ ਛਾਲ ਮਾਰੀ ਸੀ, ਜਿਸ ਨੂੰ ਸੁਰੱਖਿਆਤ ਬਾਹਰ ਕੱਢ ਲਿਆ ਗਿਆ ਹੈ। -ਪੀਟੀਆਈ

Advertisement

Advertisement