ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਊਯਾਰਕ: ‘ਭਾਰਤ ਦਿਵਸ’ ਮੌਕੇ ਪਰੇਡ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਰਾਮ ਮੰਦਰ ਦਾ ਮਾਡਲ

07:07 AM Jul 04, 2024 IST

ਵਾਸ਼ਿੰਗਟਨ, 3 ਜੁਲਾਈ
ਨਿਊਯਾਰਕ ਵਿੱਚ 18 ਅਗਸਤ ਨੂੰ ‘ਭਾਰਤ ਦਿਵਸ’ ਮੌਕੇ ਹੋਣ ਵਾਲੀ ਪਰੇਡ ਵਿੱਚ ਰਾਮ ਮੰਦਰ ਦਾ ਮਾਡਲ ਪ੍ਰਦਰਸ਼ਿਤ ਕੀਤਾ ਜਾਵੇਗਾ। ਨਿਊਯਾਰਕ ਅਤੇ ਇਸ ਦੇ ਆਸ-ਪਾਸ ਦੇ ਵੱਡੀ ਗਿਣਤੀ ਭਾਰਤੀ ਅਮਰੀਕੀ ਇਸ ਸਮਾਗਮ ਵਿੱਚ ਹਿੱਸਾ ਲੈਣਗੇ। ਅਮਰੀਕਾ ਦੇ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਦੇ ਜਨਰਲ ਸਕੱਤਰ ਅਮਿਤਾਭ ਮਿੱਤਲ ਅਨੁਸਾਰ ਮੰਦਰ ਦਾ ਮਾਡਲ 18 ਫੁੱਟ ਲੰਮਾ, ਨੌਂ ਫੁੱਟ ਚੌੜਾ ਅਤੇ ਅੱਠ ਫੁੱਟ ਉੱਚਾ ਹੋਵੇਗਾ। ਅਮਰੀਕਾ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਰਾਮ ਮੰਦਰ ਦਾ ਮਾਡਲ ਪ੍ਰਦਰਸ਼ਿਤ ਕੀਤਾ ਜਾਵੇਗਾ। ਨਿਊਯਾਰਕ ਵਿਚ ਹਰ ਸਾਲ ‘ਭਾਰਤ ਦਿਵਸ’ ਮੌਕੇ ਕਰਵਾਈ ਜਾਣ ਵਾਲੀ ਇਹ ਪਰੇਡ ਭਾਰਤ ਦੇ ਬਾਹਰ ਆਜ਼ਾਦੀ ਦਿਹਾੜੇ ਮੌਕੇ ਕਰਵਾਇਆ ਜਾਣ ਵਾਲਾ ਸਭ ਤੋਂ ਵੱਡਾ ਸਮਾਗਮ ਹੈ। ਇਹ ਪਰੇਡ ਹਰ ਸਾਲ ਮਿਡਟਾਊਨ ਨਿਊਯਾਰਕ ਵਿੱਚ ‘ਈਸਟ 38ਵੀਂ ਸਟਰੀਟ’ ਤੋਂ ‘ਈਸਟ 27ਵੀਂ ਸਟਰੀਟ’ ਤੱਕ ਵਿੱਚ ਕਰਵਾਈ ਜਾਂਦੀ ਹੈ। ਇਸ ਨੂੰ 1,50,000 ਤੋਂ ਵੱਧ ਲੋਕ ਦੇਖਣ ਆਉਂਦੇ ਹਨ।
ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ (ਐੱਫਆਈਏ) ਵੱਲੋਂ ਕਰਵਾਈ ਜਾਣ ਵਾਲੀ ਇਸ ਪਰੇਡ ’ਚ ਨਿਊਯਾਰਕ ਦੀਆਂ ਸੜਕਾਂ ’ਤੇ ਵੱਖ-ਵੱਖ ਭਾਰਤੀ-ਅਮਰੀਕੀ ਭਾਈਚਾਰਿਆਂ ਅਤੇ ਉਨ੍ਹਾਂ ਦਾ ਸੱਭਿਆਚਾਰ ਦਰਸਾਉਂਦੀਆਂ ਝਾਕੀਆਂ ਕੱਢੀਆਂ ਜਾਣਗੀਆਂ। ਵੀਐੱਚਪੀ ਅਮਰੀਕਾ ਨੇ ਹਾਲ ਹੀ ਵਿੱਚ ਰਾਮ ਮੰਦਰ ਰੱਥ ਯਾਤਰਾ ਕੀਤੀ ਸੀ ਜੋ 60 ਦਿਨਾਂ ਵਿੱਚ 48 ਸੂਬਿਆਂ ਦੇ 851 ਮੰਦਰਾਂ ਵਿੱਚ ਗਈ ਸੀ। -ਪੀਟੀਆਈ

Advertisement

Advertisement