ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੀਂ ਵਾਰਡਬੰਦੀ: ਝਾਫਰ ਕਲੋਨੀ ਸ਼ਹਿਰੀ ਖੇਤਰ ’ਚੋਂ ਕੱਢੀ

10:38 PM Jun 23, 2023 IST

ਪੱਤਰ ਪ੍ਰੇਰਕ

Advertisement

ਫਗਵਾੜਾ, 5 ਜੂਨ

ਬਸੰਤਪੁਰਾ ਗੋਬਿੰਦਪੁਰਾ ਖੇਤਰ ‘ਚ ਪੈਂਦੀ ਝਾਫ਼ਰ ਕਲੋਨੀ ਨੂੰ ਹੁਣ ਨਵੀਂ ਵਾਰਡਬੰਦੀ ਦੇ ਨਕਸ਼ੇ ਅਨੁਸਾਰ ਸ਼ਹਿਰੀ ਖੇਤਰ ‘ਚੋਂ ਬਾਹਰ ਕੱਢ ਕੇ ਉਸ ਨੂੰ ਨੰਗਲ ਕਲੋਨੀ ‘ਚ ਪਾ ਦਿੱਤਾ ਗਿਆ ਹੈ।

Advertisement

ਇਸ ਸਬੰਧੀ ਵਾਰਡ ਦੀ ਸਾਬਕਾ ਕੌਂਸਲਰ ਸਤਿਆ ਦੇਵੀ, ਵਿਜੈ ਕੁਮਾਰ ਤੇ ਹੋਰ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਇਸ ਖੇਤਰ ਨੂੰ ਸ਼ਹਿਰੀ ਖੇਤਰ ‘ਚ ਪਾ ਕੇ ਕਰੀਬ ਦੋ ਕਰੋੜ ਰੁਪਏ ਦੀ ਰਕਮ ਵਿਕਾਸ ‘ਤੇ ਖ਼ਰਚ ਕਰਵਾਈ ਸੀ। ਇਸ ਨਾਲ ਸੜਕਾਂ, ਸੀਵਰੇਜ ਤੇ ਵਾਟਰ ਸਪਲਾਈ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਸਨ ਪਰ ਹੁਣ ਅਜਿਹਾ ਕਰਨ ਨਾਲ ਇਲਾਕੇ ਦੇ 300 ਵੋਟਰਾਂ ‘ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਫ਼ੈਸਲੇ ਨਾਲ ਇਲਾਕੇ ਦੇ ਵਿਕਾਸ ਕਾਰਜ ਪ੍ਰਭਾਵਿਤ ਹੋਣਗੇ। ਉਨ੍ਹਾਂ ਇਸ ਸਬੰਧੀ ਸਥਾਨਕ ਸਰਕਾਰ ਵਿਭਾਗ, ਡੀਸੀ ਤੇ ਏਡੀਸੀ ਨੂੰ ਲਿਖਤੀ ਪੱਤਰ ਦੇ ਕੇ ਵਾਪਸ 42 ਨੰਬਰ ਵਾਰਡ ‘ਚ ਕਰਨ ਦੀ ਮੰਗ ਕੀਤੀ ਹੈ।

Advertisement