For the best experience, open
https://m.punjabitribuneonline.com
on your mobile browser.
Advertisement

ਧਰਨਾਕਾਰੀ ਰਾਜਿੰਦਰ ਸਿੰਘ ਘਨੌਲਾ ਦੀ ਅਗਵਾਈ ਵਿੱਚ ਨਵੀਂ ਟਰਾਂਸਪੋਰਟ ਸੁਸਾਇਟੀ ਕਾਇਮ

07:03 AM Mar 05, 2024 IST
ਧਰਨਾਕਾਰੀ ਰਾਜਿੰਦਰ ਸਿੰਘ ਘਨੌਲਾ ਦੀ ਅਗਵਾਈ ਵਿੱਚ ਨਵੀਂ ਟਰਾਂਸਪੋਰਟ ਸੁਸਾਇਟੀ ਕਾਇਮ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਜਗਮੋਹਨ ਸਿੰਘ
ਰੂਪਨਗਰ, 4 ਮਾਰਚ
ਪਿਛਲੇ ਕਈ ਮਹੀਨਿਆਂ ਤੋਂ ਅੰਬੂਜਾ ਸੀਮਿੰਟ ਫੈਕਟਰੀ ਦੇ ਪ੍ਰਦੂਸ਼ਣ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਧਰਨਾਕਾਰੀਆਂ ਨੇ ਨਵੀਂ ਟਰਾਂਸਪੋਰਟ ਸੁਸਾਇਟੀ ਦਾ ਗਠਨ ਕਰ ਲਿਆ ਹੈ। ਵੈਪਕੋ ਕੋਆਪਰੇਟਿਵ ਟਰੱਕ ਟਰਾਂਸਪੋਰਟ ਸੁਸਾਇਟੀ ਪਿੰਡ ਰਤਨਪੁਰਾ ਜ਼ਿਲ੍ਹਾ ਰੂਪਨਗਰ ਦੇ ਨਾਮ ’ਤੇ ਰਜਿਸਟਰਡ ਕਰਵਾਈ ਗਈ ਇਸ ਸੁਸਾਇਟੀ ਵਿੱਚ ਰਤਨਪੁਰਾ, ਨੂੰਹੋਂ, ਦਬੁਰਜੀ, ਲੋਹਗੜ੍ਹ ਫਿੱਡੇ, ਗੁੰਨੋਮਾਜਰਾ, ਲੌਦੀਮਾਜਰਾ, ਬਹਾਦਰਪੁਰ, ਡਕਾਲਾ, ਚੰਦਪੁਰ, ਚੱਕ ਢੇਰਾ, ਰਣਜੀਤਪੁਰਾ, ਘਨੌਲੀ,ਥਲੀ ਕਲਾਂ, ਥਲੀ ਖੁਰਦ, ਸਿੰਘਪੁਰਾ, ਸੈਣੀਮਾਜਰਾ, ਮਾਜਰੀ, ਆਸਪੁਰ, ਕੋਟਬਾਲਾ, ਅਵਾਨਕੋਟ, ਆਲੋਵਾਲ ਆਦਿ 21 ਪਿੰਡ ਸ਼ਾਮਲ ਕੀਤੇ ਗਏ ਹਨ। ਸੀਮਿੰਟ ਫੈਕਟਰੀ ਅਤੇ ਥਰਮਲ ਪਲਾਂਟ ਨੇੜਲੇ ਪਿੰਡਾਂ ਅਲੀਪੁਰ, ਰਾਵਲਮਾਜਰਾ ਤੇ ਪਤਿਆਲਾਂ ਨੂੰ ਨਵੀਂ ਗਠਿਤ ਕੀਤੀ ਗਈ ਸੁਸਾਇਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਧਰਨੇ ਦੀ ਅਗਵਾਈ ਕਰ ਰਹੇ ਰਾਜਿੰਦਰ ਸਿੰਘ ਘਨੌਲਾ ਨੂੰ ਨਵੀਂ ਸੁਸਾਇਟੀ ਦਾ ਪ੍ਰਧਾਨ ਬਣਾਇਆ ਗਿਆ ਹੈ, ਜਦੋਂ ਕਿ ਗੁਰਮੀਤ ਸਿੰਘ ਦਬੁਰਜੀ ਦੀ ਮੀਤ ਪ੍ਰਧਾਨ , ਪਰਮਜੀਤ ਸਿੰਘ ਲੋਹਗੜ੍ਹ ਫਿੱਡੇ ਦੀ ਜਨਰਲ ਸਕੱਤਰ, ਮਨਪ੍ਰੀਤ ਸਿੰਘ ਦਬੁਰਜੀ ਦੀ ਜੁਆਇੰਟ ਸਕੱਤਰ, ਕੁਲਵਿੰਦਰ ਸਿੰਘ ਰਤਨਪੁਰਾ ਦੀ ਖਜ਼ਾਨਚੀ, ਪਰਦੀਪ ਸਿੰਘ ਨੂੰਹੋਂ ਕਾਲੋਨੀ ਦੀ ਜੁਆਇੰਟ ਖਜ਼ਾਨਚੀ ਵੱਜੋਂ ਚੋਣ ਕੀਤੀ ਗਈ ਹੈ। ਸਤਵੰਤ ਸਿੰਘ ਗੁੰਨੋਮਾਜਰਾ, ਸੁਖਵਿੰਦਰ ਸਿੰਘ ਘਨੌਲੀ, ਹਰਪ੍ਰੀਤ ਸਿੰਘ ਸਿੰਘਪੁਰਾ, ਆਪ ਆਗੂ ਜੁਝਾਰ ਸਿੰਘ ਆਸਪੁਰ, ਅਮਰਜੀਤ ਸਿੰਘ ਦਬੁਰਜੀ, ਜਸਕੀਰਤ ਸਿੰਘ ਰਤਨਪੁਰਾ, ਸੁਖਵਿੰਦਰ ਸਿੰਘ ਲੋਹਗੜ੍ਹ ਫਿੱਡੇ, ਜਸਵਿੰਦਰ ਸਿੰਘ ਰਤਨਪੁਰਾ, ਬਿਕਰਮ ਸਿੰਘ, ਸਰਬਜੀਤ ਕੌਰ , ਮਨਪ੍ਰੀਤ ਸਿੰਘ ਤੇ ਇੰਦਰਜੀਤ ਸਿੰਘ ਲੋਹਗੜ੍ਹ ਫਿੱਡੇ, ਕਮਲਜੀਤ ਸਿੰਘ ਦਬੁਰਜੀ, ਗੁਰਪ੍ਰੀਤ ਸਿੰਘ ਡਕਾਲਾ, ਸੁਖਜਿੰਦਰ ਸਿੰਘ ਨੂੰਹੋਂ ਦੀ ਐਗਜੈਕਟਿਵ ਮੈਂਬਰਾਂ ਦੇ ਤੌਰ ’ਤੇ ਚੋਣ ਕੀਤੀ ਗਈ ਹੈ। ਅੰਬੂਜਾ ਸੀਮਿੰਟ ਫੈਕਟਰੀ ਤੋਂ ਕੰਮ ਪ੍ਰਾਪਤ ਕਰਨ ਲਈ ਇਸ ਨਵੀਂ ਸੁਸਾਇਟੀ ਨੇ ਵੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ , ਜਦੋਂ ਕਿ ਇਸ ਤੋਂ ਪਹਿਲਾਂ ਰੂਪਨਗਰ ਦੀ ਟਰਾਂਸਪੋਰਟ ਸੁਸਾਇਟੀ ਤੋਂ ਇਲਾਵਾ ਏਡੀਜੀਐੱਨ ਟਰਾਂਸਪੋਰਟ ਸੁਸਾਇਟੀਆਂ ਨੂੰ ਫੈਕਟਰੀ ਵੱਲੋਂ ਢੋਅ ਢੁਆਈ ਦਾ ਕੰਮ ਦਿੱਤਾ ਜਾ ਰਿਹਾ ਹੈ।
ਇਨ੍ਹਾਂ ਤੋਂ ਇਲਾਵਾ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਰਾਹੀਂ ਵੀ ਇਲਾਕਾ ਵਾਸੀਆਂ ਦੀਆਂ 120 ਗੱਡੀਆਂ ਵਾਲੀ ਸੋਸਾਇਟੀ ਨੂੰ ਅੰਬੂਜਾ ਤੋਂ ਕੰਮ ਦਿਵਾਇਆ ਜਾ ਚੁੱਕਾ ਹੈ।

Advertisement

Advertisement
Author Image

Advertisement
Advertisement
×