ਪਾਸਪੋਰਟ ਵੈਰੀਫਿਕੇਸ਼ਨ ਨੂੰ ਬਿਹਤਰ ਬਣਾਉਣ ਲਈ ਨਵੀਂ ਪ੍ਰਣਾਲੀ ਦੀ ਸ਼ੁਰੂਆਤ
ਚੰਡੀਗੜ੍ਹ:
ਪੰਜਾਬ ਪੁਲੀਸ ਨੇ ਅੱਜ ਪਾਸਪੋਰਟ ਵੈਰੀਫ਼ਿਕੇਸ਼ਨ ਲਈ ਸੁਚੱਜੀ ਤੇ ਆਧੁਨਿਕ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ, ਜੋ ਨਾਗਰਿਕਾਂ ਨੂੰ ਪ੍ਰੀ-ਵੈਰੀਫ਼ੀਕੇਸ਼ਨ ਐੱਸਐੱਮਐੱਸ ਦੀ ਸਹੂਲਤ ਪ੍ਰਦਾਨ ਕਰੇਗੀ ਅਤੇ ਪੋਸਟ- ਵੈਰੀਫ਼ਿਕੇਸ਼ਨ ਐੱਸਐੱਮਐੱਸ ਰਾਹੀਂ ਬਿਨੈਕਾਰ ਆਪਣੇ ਫੀਡਬੈਕ ਵੀ ਦੇ ਸਕਣਗੇ। ਇਸ ਬਾਰੇ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ 5 ਫਰਵਰੀ ਤੋਂ ਪੰਜਾਬ ਪੁਲੀਸ ਵੱਲੋਂ ਬਿਨੈਕਾਰ ਨੂੰ ‘ਪੀਬੀਸਾਂਝ’ ਤੋਂ ਐੱਸਐੱਮਐੱਸ ਰਾਹੀਂ ਸੂਚਨਾ ਭੇਜੀ ਜਾਵੇਗੀ, ਜਿਸ ਵਿੱਚ ਤਸਦੀਕ ਕਰਨ ਵਾਲੇ ਅਧਿਕਾਰੀ ਦਾ ਨਾਮ ਅਤੇ ਮੁਲਾਕਾਤ ਦੀ ਮਿਤੀ ਅਤੇ ਸਮੇਂ ਸਬੰਧੀ ਜਾਣਕਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਾਗਰਿਕ ਪੋਸਟ-ਵੈਰੀਫਿਕੇਸ਼ਨ ਐੱਸਐੱਮਐੱਸ ਰਾਹੀਂ ਆਪਣੇ ਫੀਡਬੈਕ ਵਿੱਚ ਸਬੰਧਤ ਅਧਿਕਾਰੀ ਦੇ ਵਿਵਹਾਰ ਸਬੰਧੀ ਰਿਪੋਰਟ ਵੀ ਭੇਜ ਸਕਣਗੇ। ਉਨ੍ਹਾਂ ਕਿਹਾ ਕਿ ਫੀਡਬੈਕ ਦੇਣ ਲਈ ਬਿਨੈਕਾਰਾਂ ਨੂੰ ‘ਪੀਬੀਸਾਂਝ’ ਤੋਂ ਇੱਕ ਪੋਸਟ-ਵੈਰੀਫਿਕੇਸ਼ਨ ਐੱਸਐੱਮਐੱਸ ਪ੍ਰਾਪਤ ਹੋਵੇਗਾ, ਜਿਸ ਵਿੱਚ ਫੀਡਬੈਕ ਫਾਰਮ ਨਾਲ ਇੱਕ ਹਾਈਪਰਲਿੰਕ ਹੋਵੇਗਾ। -ਟਨਸ