For the best experience, open
https://m.punjabitribuneonline.com
on your mobile browser.
Advertisement

ਨਵੀਂ ਸਿਟ ਨੇ ਮਜੀਠੀਆ ਤੋਂ ਤਿੰਨ ਘੰਟੇ ਕੀਤੀ ਪੁੱਛ-ਪੜਤਾਲ

07:46 AM Mar 07, 2024 IST
ਨਵੀਂ ਸਿਟ ਨੇ ਮਜੀਠੀਆ ਤੋਂ ਤਿੰਨ ਘੰਟੇ ਕੀਤੀ ਪੁੱਛ ਪੜਤਾਲ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 6 ਮਾਰਚ
ਏਡੀਜੀਪੀ ਮੁਖਵਿੰਦਰ ਛੀਨਾ ਦੀ ਸੇਵਾਮੁਕਤੀ ਉਪਰੰਤ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ, ਐੱਸਪੀ (ਡੀ) ਯੋਗੇਸ਼ ਸ਼ਰਮਾ ਅਤੇ ਡੀਐੱਸਪੀ ਜਸਵਿੰਦਰ ਟਿਵਾਣਾ ਆਦਿ ’ਤੇ ਆਧਾਰਤ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ਬਣੀ ਸਿਟ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਇੱਥੇ ਦੂਜੀ ਵਾਰ ਮੁੜ ਪੁੱਛ-ਪੜਤਾਲ ਕੀਤੀ ਗਈ। ਇਹ ਪੁੱਛ-ਪੜਤਾਲ ਕਰੀਬ ਤਿੰਨ ਘੰਟੇ ਚੱਲੀ। ਮਜੀਠੀਆ ਦਾ ਕਹਿਣਾ ਸੀ ਕਿ ਉਹ ਅੱਠ ਵਾਰ ਸੱਦਣ ’ਤੇ ਸੱਤ ਵਾਰ ਹਾਜ਼ਰ ਹੋਏ ਹਨ ਪਰ ਅਰਵਿੰਦ ਕੇਜਰੀਵਾਲ ਜਾਂਚ ਤੋਂ ਭੱਜ ਰਿਹਾ ਹੈ। ਇਸੇ ਦੌਰਾਨ ਮਜੀਠੀਆ ਨੇ ਇਸੇ ਸਿਟ ਨੂੰ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਖ਼ਿਲਾਫ਼ ਸ਼ਿਕਾਇਤ ਪੱਤਰ ਵੀ ਦਿੱਤਾ ਤੇ ਮੰਗ ਕੀਤੀ ਕਿ ਡੀਜੀਪੀ ਵਜੋਂ ਉਨ੍ਹਾਂ ਦੇ 22 ਦਿਨਾਂ ਦੇ ਕਾਰਜਕਾਲ ਦੀ ਜਾਂਚ ਕਰਵਾਈ ਜਾਵੇ।

Advertisement

Advertisement
Author Image

joginder kumar

View all posts

Advertisement
Advertisement
×