ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰੀਕਾ ਅਤੇ ਬਰਤਾਨੀਆ ਵੱਲੋਂ ਇਰਾਨ ’ਤੇ ਨਵੀਆਂ ਪਾਬੰਦੀਆਂ

07:03 AM Apr 19, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਵਾਸ਼ਿੰਗਟਨ, 18 ਅਪਰੈਲ
ਅਮਰੀਕਾ ਅਤੇ ਬਰਤਾਨੀਆ ਨੇ ਇਰਾਨ ਖ਼ਿਲਾਫ਼ ਨਵੀਆਂ ਪਾਬੰਦੀਆਂ ਲਾਈਆਂ ਹਨ। ਇਜ਼ਰਾਈਲ ’ਤੇ ਕੀਤੇ ਗਏ ਹਮਲੇ ਮਗਰੋਂ ਇਰਾਨ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਇਰਾਨ ਦੇ ਹਮਲੇ ਨਾਲ ਪੱਛਮੀ ਏਸ਼ੀਆ ’ਚ ਜੰਗ ਫੈਲਣ ਦਾ ਖ਼ਤਰਾ ਵਧ ਗਿਆ ਸੀ। ਵਿਦੇਸ਼ੀ ਅਸਾਸੇ ਕੰਟਰੋਲ ਬਾਰੇ ਖ਼ਜ਼ਾਨਾ ਦਫ਼ਤਰ ਨੇ ਇਰਾਨ ਦੇ 16 ਵਿਅਕਤੀਆਂ ਅਤੇ ਦੋ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਡਰੋਨਾਂ ਦੇ ਇੰਜਣ ਬਣਾਉਂਦੇ ਹਨ ਜਿਨ੍ਹਾਂ ਦੀ ਵਰਤੋਂ ਇਜ਼ਰਾਈਲ ’ਤੇ 13 ਅਪਰੈਲ ਨੂੰ ਕੀਤੇ ਗਏ ਹਮਲੇ ’ਚ ਕੀਤੀ ਗਈ ਸੀ। ਇਸ ਤੋਂ ਇਲਾਵਾ ਯੂਕੇ ਨੇ ਇਰਾਨ ਦੇ ਡਰੋਨ ਅਤੇ ਬੈਲਿਸਟਿਕ ਮਿਜ਼ਾਈਲ ਸਨਅਤਾਂ ’ਚ ਸ਼ਾਮਲ ਇਰਾਨੀ ਫ਼ੌਜੀ ਸੰਸਥਾਵਾਂ, ਵਿਅਕਤੀਆਂ ਅਤੇ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲੇਨ ਨੇ ਇਕ ਬਿਆਨ ’ਚ ਕਿਹਾ ਕਿ ਉਹ ਇਰਾਨ ਦੇ ਟਾਕਰੇ ਲਈ ਆਉਂਦੇ ਦਿਨਾਂ ਅਤੇ ਹਫ਼ਤਿਆਂ ’ਚ ਹੋਰ ਕਾਰਵਾਈਆਂ ਜਾਰੀ ਰਖਣਗੇ। ਇਹ ਕਾਰਵਾਈ ਉਸ ਸਮੇਂ ਕੀਤੀ ਗਈ ਹੈ ਜਦੋਂ ਅਮਰੀਕੀ ਅਧਿਕਾਰੀਆਂ ਨੇ ਹਫ਼ਤੇ ਦੇ ਸ਼ੁਰੂ ’ਚ ਚਿਤਾਵਨੀ ਦਿੱਤੀ ਸੀ ਕਿ ਉਹ ਇਰਾਨ ਦੇ ਭਵਿੱਖ ’ਚ ਹਮਲਿਆਂ ਨੂੰ ਰੋਕਣ ਅਤੇ ਖ਼ਿੱਤੇ ’ਚ ਉਸ ਦੀਆਂ ਸਰਗਰੀਮਆਂ ’ਤੇ ਨੱਥ ਪਾਉਣ ਲਈ ਨਵੀਆਂ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਹੇ ਹਨ। ਅਮਰੀਕੀ ਸੰਸਦ ’ਚ ਵੀ ਕਾਨੂੰਨ ਲਿਆਂਦਾ ਜਾ ਰਿਹਾ ਹੈ ਤਾਂ ਜੋ ਇਰਾਨ ਅਤੇ ਉਸ ਦੇ ਆਗੂਆਂ ਨੂੰ ਵਿੱਤੀ ਤੌਰ ’ਤੇ ਸਜ਼ਾ ਦਿੱਤੀ ਜਾ ਸਕੇ। ਯੂਰੋਪੀਅਨ ਯੂਨੀਅਨ ਆਗੂਆਂ ਨੇ ਵੀ ਇਰਾਨ ’ਤੇ ਪਾਬੰਦੀਆਂ ਲਾਉਣ ਦਾ ਅਹਿਦ ਲਿਆ ਸੀ। ਯੂਰੋਪੀਅਨ ਯੂਨੀਅਨ ਦੇ ਵਿਦੇਸ਼ ਮਾਮਲਿਆਂ ਬਾਰੇ ਮੁਖੀ ਜੋਸੇਪ ਬੋਰੈੱਲ ਨੇ ਕਿਹਾ ਕਿ ਮੌਜੂਦਾ ਪਾਬੰਦੀਆਂ ਨੂੰ ਹੋਰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਉਹ ਇਜ਼ਰਾਈਲ ’ਤੇ ਭਵਿੱਖ ’ਚ ਹਮਲੇ ਨਾ ਕਰ ਸਕੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਉਹ ਖ਼ਿੱਤੇ ’ਚ ਜੰਗ ਨਹੀਂ ਚਾਹੁੰਦੇ ਹਨ ਅਤੇ ਇਜ਼ਰਾਈਲ ਨੂੰ ਸੰਜਮ ਰੱਖਣ ਦੀ ਲੋੜ ਹੈ। -ਏਪੀ

Advertisement

Advertisement
Advertisement