For the best experience, open
https://m.punjabitribuneonline.com
on your mobile browser.
Advertisement

ਨਵਾਂ ਨਿਯਮ: ਬੱਸ ਚਾਲਕਾਂ ਤੇ ਸਵਾਰੀਆਂ ਦਰਮਿਆਨ ਵਧੀ ਖਿੱਚੋਤਾਣ

10:43 AM Jan 28, 2024 IST
ਨਵਾਂ ਨਿਯਮ  ਬੱਸ ਚਾਲਕਾਂ ਤੇ ਸਵਾਰੀਆਂ ਦਰਮਿਆਨ ਵਧੀ ਖਿੱਚੋਤਾਣ
ਬੱਸ ਅੱਡੇ ’ਚ ਖੜ੍ਹੀਆਂ ਪੀਆਰਟੀਸੀ ਦੀਆਂ ਬੱਸਾਂ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ
ਬਠਿੰਡਾ, 27 ਜਨਵਰੀ
ਸਰਕਾਰੀ ਬੱਸਾਂ ’ਚ 23 ਜਨਵਰੀ ਤੋਂ ਲਾਗੂ 52 ਸਵਾਰੀਆਂ ਚੜ੍ਹਾਉਣ ਦੇ ਨਿਯਮ ਸਵਾਰੀਆਂ ਅਤੇ ਬੱਸ ਚਾਲਕਾਂ ਦਰਮਿਆਨ ਰੱਫੜ ਪੈਦਾ ਕਰਨ ਲੱਗੇ ਹਨ। ਅੱਜ ਸਰਕਾਰੀ ਬੱਸ ਦੇ ਚਾਲਕ ਅਤੇ ਕਿਸਾਨ ਜਥੇਬੰਦੀ ਦੇ ਕਾਰਕੁਨ ਆਹਮੋ-ਸਾਹਮਣੇ ਹੋ ਗਏ। ਫ਼ਰੀਦਕੋਟ ਡਿੱਪੂ ਦੀ ਡੱਬਵਾਲੀ ਤੋਂ ਬਠਿੰਡਾ ਜਾ ਰਹੀ ਬੱਸ ਨੂੰ ਪਿੰਡ ਪਥਰਾਲਾ ਦੇ ਬੱਸ ਅੱਡੇ ’ਤੇ ਰੋਕ ਕੇ, ਉਸ ’ਤੇ ਜਬਰਦਸਤੀ ਸਵਾਰੀਆਂ ਚੜ੍ਹਾਈਆਂ ਗਈਆਂ। ਦੱਸ ਦੇਈਏ ਕਿ ਸਰਕਾਰੀ ਬੱਸ ਚਾਲਕਾਂ ਵੱਲੋਂ 23 ਜਨਵਰੀ ਤੋਂ ਲਾਗੂ ਕੀਤੇ ਨਿਯਮਾਂ ਤਹਿਤ 52 ਸੀਟਾਂ ਵਾਲੀਆਂ ਬੱਸਾਂ ’ਤੇ 52 ਤੋਂ ਵੱਧ ਸਵਾਰੀਆਂ ਨਹੀਂ ਚੜ੍ਹਾਈਆਂ ਜਾ ਰਹੀਆਂ। ਬੱਸਾਂ ਅਤੇ ਸਵਾਰੀਆਂ ਦੀ ਗਿਣਤੀ ਦੇ ਅਨੁਪਾਤ ’ਚ ਵੱਡਾ ਅੰਤਰ ਹੋਣ ਕਰਕੇ ਸਰਕਾਰੀ ਮੋਟਰਾਂ ਦੀਆਂ ਸੀਟਾਂ ਵੱਡੇ ਬੱਸ ਅੱਡਿਆਂ ’ਤੇ ਹੀ ਭਰਨ ਲੱਗੀਆਂ ਹਨ, ਅਜਿਹੇ ’ਚ ਰਸਤੇ ’ਚ ਆਉਂਦੇ ਪਿੰਡਾਂ ਅਤੇ ਛੋਟੇ ਅੱਡਿਆਂ ’ਤੇ ਖੜ੍ਹੀਆਂ ਸਵਾਰੀਆਂ ਨੂੰ ਪ੍ਰਾਈਵੇਟ ਲਾਰੀਆਂ ਦੀ ਉਡੀਕ ਕਰਨੀ ਪੈ ਰਹੀ ਹੈ। ਜਾਣਕਾਰੀ ਅਨੁਸਾਰ ਇਸ ਕਵਾਇਦ ਤੋਂ ਦੁਖੀ ਪਿੰਡ ਪਥਰਾਲਾ ਦੇ ਬੱਸ ਅੱਡੇ ’ਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਵਰਕਰਾਂ ਨੇ ਅੱਜ ਪੀਆਰਟੀਸੀ ਦੀ ਬੱਸ ਧੱਕੇ ਨਾਲ ਰੋਕ ਕੇ, ਉਸ ’ਤੇ ਬਠਿੰਡੇ ਜਾਣ ਵਾਲੀਆਂ ਸਵਾਰੀਆਂ ਚੜ੍ਹਾਉਣੀਆਂ ਚਾਹੀਆਂ ਤਾਂ ਬੱਸ ਚਾਲਕਾਂ ਨਾਲ ਤਲਖ਼ਕਲਾਮੀ ਹੋ ਗਈ। ਬੱਸ ਚਾਲਕਾਂ ਦਾ ਕਹਿਣਾ ਸੀ ਕਿ ਉਹ 52 ਤੋਂ ਵੱਧ ਸਵਾਰੀਆਂ ਨਹੀਂ ਚੜ੍ਹਾਉਣਗੇ ਪਰ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਇੱਧਰ ਪ੍ਰਾਈਵੇਟ ਬੱਸਾਂ ਦੇ ਟਾਈਮ ਘੱਟ ਹਨ ਅਤੇ ਉਹ ਸ਼ਹਿਰ ਕਿਵੇਂ ਪਹੁੰਚਣ? ਕਾਫੀ ਜ਼ਿਦਾ-ਜ਼ਿਦਾਈ ਮਗਰੋਂ ਬੱਸ ਵਾਲਿਆਂ ਨੂੰ ਸਵਾਰੀਆਂ ਚੜ੍ਹਾ ਕੇ ਅੱਗੇ ਆਪਣੀ ਮੰਜ਼ਿਲ ਵੱਲ ਵਧਣ ਦਿੱਤਾ ਗਿਆ।
ਅਹਿਮ ਗੱਲ ਇਹ ਵੀ ਹੈ ਕਿ ਸਰਕਾਰੀ ਬੱਸਾਂ ’ਚ ਲਾਗੂ 52 ਸੀਟਾਂ ਦੇ ਨਿਯਮ ਦਾ ਫਾਇਦਾ ਹੁਣ ਪ੍ਰਾਈਵੇਟ ਟਰਾਂਸਪੋਰਟਰ ਚੁੱਕ ਰਹੇ ਹਨ। ਸਰਕਾਰੀ ਬੱਸਾਂ ਅੰਦਰ ਜਿੱਥੇ ਇਕ ਵੀ ਸਵਾਰੀ ਖੜ੍ਹੀ ਨਹੀਂ ਦਿਖਾਈ ਨਹੀਂ ਦਿੰਦੀ, ਉਥੇ ਪ੍ਰਾਈਵੇਟ ਮੋਟਰਾਂ ਤੂੜੀ ਵਾਂਗ ਨੱਕੋ-ਨੱਕ ਭਰਕੇ ਚੋਖੀ ਕਮਾਈ ਕਰਨ ਲੱਗ ਗਈਆਂ ਹਨ। ਖਾਸ ਜ਼ਿਕਰਯੋਗ ਹੈ ਕਿ ਨਵੇਂ ਫਾਰਮੂਲੇ ’ਤੇ ਹੋ ਰਹੇ ਅਮਲ ਨੂੰ ਲੈ ਕੇ ਸਵਾਰੀਆਂ ਦਾ ਸਰਕਾਰੀ ਬੱਸ ਚਾਲਕਾਂ ਨਾਲ ਖਹਬਿੜ-ਖਹਬਿੜਈਆ ਹੁਣ ਆਮ ਹੁੰਦਾ ਜਾ ਰਿਹਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×