For the best experience, open
https://m.punjabitribuneonline.com
on your mobile browser.
Advertisement

ਹੁਸ਼ਿਆਰਪੁਰ ’ਚ ਲਿਆਂਦੇ ਜਾਣਗੇ ਨਵੇਂ ਪ੍ਰਾਜੈਕਟ: ਰਾਜ ਕੁਮਾਰ

07:22 AM Apr 19, 2024 IST
ਹੁਸ਼ਿਆਰਪੁਰ ’ਚ ਲਿਆਂਦੇ ਜਾਣਗੇ ਨਵੇਂ ਪ੍ਰਾਜੈਕਟ  ਰਾਜ ਕੁਮਾਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਹੁਸ਼ਿਆਰਪੁਰ, 18 ਅਪਰੈਲ
ਪਿੰਡ ਫਤਿਹਗੜ੍ਹ ਨਿਆੜਾ ਵਿੱਚ ਵਿਧਾਇਕ ਡਾ. ਰਵਜੋਤ ਦੀ ਅਗਵਾਈ ਹੇਠ ਡਾ. ਰਾਜ ਕੁਮਾਰ ਦੇ ਹੱਕ ਵਿਚ ਮੀਟਿੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਡਾ. ਰਾਜ ਨੇ ਕਿਹਾ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਦਾ ਵਿਕਾਸ ਕਰਨਾ ਅਤੇ ਨਵੇਂ ਪ੍ਰਾਜੈਕਟ ਲਿਆਉਣਾ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਹਲਕੇ ਦੀ ਭੂਗੋਲਿਕ ਸਥਿਤੀ ਦੇ ਹਿਸਾਬ ਨਾਲ ਸਮੱਸਿਆਵਾਂ ਤੋਂ ਭਲੀ-ਭਾਂਤ ਜਾਣੂ ਹਨ ਅਤੇ ਇਨ੍ਹਾਂ ਦੇ ਹੱਲ ਲਈ ਪੂਰੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕਾ ਸ਼ਾਮਚੁਰਾਸੀ ਦੇ ਵਾਸੀਆਂ ਵਲੋਂ ਜੋ ਪਿਆਰ ਤੇ ਸਹਿਯੋਗ ਉਨ੍ਹਾਂ ਨੂੰ ਮਿਲ ਰਿਹਾ ਹੈ, ਉਸ ਦਾ ਕਰਜ਼ਾ ਉਹ ਹਲਕੇ ਦਾ ਵਿਕਾਸ ਕਰਵਾ ਕੇ ਉਤਾਰਨਗੇ। ਡਾ. ਰਵਜੋਤ ਨੇ ਹਲਕਾ ਵਾਸੀਆਂ ਵਲੋਂ ਡਾ. ਰਾਜ ਨੂੰ ਭਰੋਸਾ ਦਿੱਤਾ ਕਿ ਹਲਕੇ ਵਿੱਚੋਂ ਉਨ੍ਹਾਂ ਨੂੰ ਵੱਡੀ ਜਿੱਤ ਦਿਵਾਈ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×