ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਵੀਂ ਯੋਜਨਾ ਲਾਗੂ

10:02 AM Oct 23, 2024 IST
ਨਵੀਂ ਦਿੱਲੀ ਵਿੱਚ ਧੁਆਂਖੀ ਧੁੰਦ ਨਾਲ ਘਿਰਿਆ ਹੋਇਆ ਇੰਡੀਆ ਗੇਟ। -ਫੋਟੋ: ਏਐਨਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਅਕਤੂਬਰ
ਦਿੱਲੀ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਰਕਾਰ ਨੇ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਗਰੈਪ-2) ਯੋਜਨਾ ਲਾਗੂ ਕੀਤੀ ਹੈ। ਇਸ ਯੋਜਨਾ ਤਹਿਤ ਰੇਲ ਸੜਕਾਂ ’ਤੇ ਧੂੜ ਪ੍ਰਦੂਸ਼ਣ ਨੂੰ ਘਟਾਉਣ ਲਈ 6,000 ਤੋਂ ਵੱਧ ਨਗਰ ਨਿਗਮ ਮੁਲਾਜ਼ਮਾਂ ਦੀ ਤਾਇਨਾਤੀ ਅਤੇ 97 ਭੀੜ ਵਾਲੇ ਖੇਤਰਾਂ ਵਿੱਚ 1,800 ਤੋਂ ਵੱਧ ਟਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੱਲ੍ਹ ਗਰੈਪ ਦੇ ਦੂਜੇ ਪੜਾਅ ਨੂੰ ਲਾਗੂ ਕਰਦੇ ਹੋਏ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦੇ ਵਿਗੜਦੇ ਪੱਧਰ ਦੇ ਵਿਚਕਾਰ ਕੋਲੇ ਅਤੇ ਲੱਕੜ ਦੇ ਨਾਲ-ਨਾਲ ਡੀਜ਼ਲ ਜਨਰੇਟਰਾਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀਆਂ ਅੱਜ ਤੋਂ ਲਾਗੂ ਹੋ ਗਈਆਂ ਹਨ। ਇਸ ਸਬੰਧੀ ਮੀਡੀਆ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਦਿੱਲੀ ’ਚ ਗਰੈਪ-2 ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਗਈਆਂ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਰਗੇ ਗੁਆਂਢੀ ਰਾਜਾਂ ਦੇ ਟਰਾਂਸਪੋਰਟ ਮੰਤਰੀਆਂ ਨੂੰ ਪੱਤਰ ਲਿਖ ਕੇ ਦਿੱਲੀ ਵਿੱਚ ਡੀਜ਼ਲ ਬੱਸਾਂ ਨਾ ਭੇਜਣ ਦੀ ਅਪੀਲ ਕਰਨਗੇ। ਉਹ ਅਪੀਲ ਕਰਨਗੇ ਕਿ ਦਿੱਲੀ ਵਿੱਚ ਸੀਐਨਜੀ ਜਾਂ ਈ-ਬੱਸਾਂ ਨੂੰ ਹੀ ਭੇਜਣ। ਰਾਏ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ 97 ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ 1,800 ਵਾਧੂ ਟ੍ਰੈਫਿਕ ਕਰਮਚਾਰੀ ਤਾਇਨਾਤ ਕੀਤੇ ਜਾਣਗੇ, ਜਦੋਂ ਕਿ ਗਰੈਪ-2 ਦੇ ਤਹਿਤ ਇਮਾਰਤਾਂ ਢਾਹੇ ਜਾਣ ਵਾਲੀਆਂ ਥਾਵਾਂ ’ਤੇ ਨਿਰੀਖਣ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਵਿਰੁੱਧ ਜੰਗ ਦੇ ਹਿੱਸੇ ਵਜੋਂ ਦਿੱਲੀ ਮੈਟਰੋ ਦੇ 40 ਰੂਟਾਂ ’ਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੀਟੀਸੀ ਬੱਸਾਂ ਦੇ ਵੀ ਰੂਟ ਵਧਾਏ ਗਏ ਹਨ। ਗੋਪਾਲ ਰਾਏ ਨੇ ਕਿਹਾ, ‘‘ਦਿੱਲੀ ’ਚ ਮੌਸਮ ’ਚ ਬਦਲਾਅ ਨਾਲ ਪ੍ਰਦੂਸ਼ਣ ਦਾ ਪੱਧਰ ਵੀ ਵਧ ਰਿਹਾ ਹੈ। ਇਹ ਰੁਝਾਨ ਸਿਰਫ਼ ਦਿੱਲੀ ਤੱਕ ਸੀਮਤ ਨਹੀਂ ਹੈ। ਉੱਤਰੀ ਭਾਰਤ ਵਿੱਚ ਅਜਿਹਾ ਦੇਖਿਆ ਜਾ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਪ੍ਰਦੂਸ਼ਣ ਦੇ ਪੱਧਰ ਘਟਾਉਣ ਲਈ ਲਈ ‘ਗਰੈਪ’ ਦੇ ਚਾਰ ਪੜਾਅ ਬਣਾਏ ਹਨ। ਮੌਜੂਦਾ ਸਮੇਂ ਏਅਰ ਕੁਆਲਿਟੀ ਇੰਡੈਕਸ 300 ਤੋਂ ਉੱਪਰ ਹੈ, ਜਿਸ ਕਾਰਨ ਗਰੈਪ ਦਾ ਦੂਜਾ ਪੜਾਅ ਲਾਗੂ ਕੀਤਾ ਗਿਆ ਹੈ। ਰਾਏ ਨੇ ਕਿਹਾ ਕਿ ਇਕ ਮੀਟਿੰਗ ਹੋਈ ਜਿਸ ਵਿਚ ਪਾਬੰਦੀਆਂ ਨੂੰ ਲਾਗੂ ਕਰਨ ਲਈ ਜ਼ਰੂਰੀ ਉਪਾਅ ਸੁਝਾਏ ਗਏ। ਉਨ੍ਹਾਂ ਕਿਹਾ, “ਪਾਣੀ ਦਾ ਛਿੜਕਾਅ ਵਧਾਇਆ ਜਾਵੇਗਾ। ਦਿੱਲੀ ਮਿਉਂਸਿਪਲ ਕਾਰਪੋਰੇਸ਼ਨ (ਐਮਸੀਡੀ) ਇਸ ਸਬੰਧ ਵਿੱਚ 6,200 ਕਰਮਚਾਰੀ ਤਾਇਨਾਤ ਕਰੇਗੀ। ਰਾਏ ਨੇ ਕਿਹਾ ਕਿ ਉਨ੍ਹਾਂ ਪ੍ਰਦੂਸ਼ਣ ਦੇ ਮੱਦੇਨਜ਼ਰ ਸੰਵੇਦਨਸ਼ੀਲ ਖੇਤਰਾਂ ਵਿੱਚ ਵੱਧ ਤੋਂ ਵੱਧ ਪਾਣੀ ਛਿੜਕਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਐਮਸੀਡੀ ਵੱਲੋਂ ਇਹ ਕੰਮ 25 ਅਕਤੂਬਰ ਤੋਂ ਸ਼ੁਰੂ ਕੀਤਾ ਜਾਵੇਗਾ।

Advertisement

Advertisement