ਆਮਦਨ ਕਰ ਵਿਭਾਗ ਵਲੋਂ 1,745 ਕਰੋੜ ਰੁਪਏ ਦਾ ਨਵਾਂ ਨੋਟਿਸ; ਕਾਂਗਰਸ ਦੀਆਂ ਮੁਸ਼ਕਲਾਂ ਵਧੀਆਂ
04:48 PM Mar 31, 2024 IST
ਨਵੀਂ ਦਿੱਲੀ, 31 ਮਾਰਚ
ਆਮਦਨ ਕਰ ਵਿਭਾਗ ਨੇ ਕਾਂਗਰਸ ਨੂੰ 1745 ਕਰੋੜ ਰੁਪਏ ਦਾ ਨਵਾਂ ਨੋਟਿਸ ਜਾਰੀ ਕੀਤਾ ਹੈ ਜਿਸ ਨਾਲ ਕਾਂਗਰਸ ਪਾਰਟੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਆਮਦਨ ਕਰ ਵਿਭਾਗ ਨੇ ਪਾਰਟੀ ਦਾ 2014-15 ਤੋਂ 2016-17 ਦੇ ਮੁਲਾਂਕਣ ਦੌਰਾਨ ਟੈਕਸ ਦੀ ਮੰਗ ਕੀਤੀ ਹੈ। ਇਸ ਨਵੇਂ ਨੋਟਿਸ ਨਾਲ ਆਮਦਨ ਕਰ ਵਿਭਾਗ ਨੇ ਕਾਂਗਰਸ ਤੋਂ ਕੁੱਲ 3,567 ਕਰੋੜ ਰੁਪਏ ਦੀ ਮੰਗ ਕੀਤੀ ਹੈ। ਸੂਤਰਾਂ ਮੁਤਾਬਕ ਨਵੇਂ ਟੈਕਸ ਨੋਟਿਸ 2014-15 (663 ਕਰੋੜ ਰੁਪਏ), 2015-16 (664 ਕਰੋੜ ਰੁਪਏ) ਅਤੇ 2016-17 (417 ਕਰੋੜ ਰੁਪਏ) ਨਾਲ ਸਬੰਧਤ ਹਨ। ਰਾਜਨੀਤਿਕ ਪਾਰਟੀਆਂ ਨੂੰ ਮਿਲਦੀ ਟੈਕਸ ਛੋਟ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਸਾਰੀ ਉਗਰਾਹੀ ਲਈ ਪਾਰਟੀ ਨੂੰ ਟੈਕਸ ਲਗਾਇਆ ਗਿਆ ਹੈ।
Advertisement
Advertisement
Advertisement