For the best experience, open
https://m.punjabitribuneonline.com
on your mobile browser.
Advertisement

ਆਮਦਨ ਕਰ ਵਿਭਾਗ ਵੱਲੋਂ ਕਾਂਗਰਸ ਨੂੰ 1,745 ਕਰੋੜ ਦੇ ਟੈਕਸ ਭੁਗਤਾਨ ਸਬੰਧੀ ਨਵਾਂ ਨੋਟਿਸ

07:10 AM Apr 01, 2024 IST
ਆਮਦਨ ਕਰ ਵਿਭਾਗ ਵੱਲੋਂ ਕਾਂਗਰਸ ਨੂੰ 1 745 ਕਰੋੜ ਦੇ ਟੈਕਸ ਭੁਗਤਾਨ ਸਬੰਧੀ ਨਵਾਂ ਨੋਟਿਸ
Advertisement

ਨਵੀਂ ਦਿੱਲੀ, 31 ਮਾਰਚ
ਆਮਦਨ ਕਰ ਵਿਭਾਗ ਨੇ ਕਾਂਗਰਸ ਨੂੰ ਮੁਲਾਂਕਣ ਸਾਲ 2014-15 ਤੋਂ 2016-17 ਲਈ 1,745 ਕਰੋੜ ਰੁਪਏ ਦੇ ਟੈਕਸ ਭੁਗਤਾਨ ਸਬੰਧੀ ਨਵਾਂ ਨੋਟਿਸ ਭੇਜਿਆ ਹੈ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਆਮਦਨ ਕਰ ਵਿਭਾਗ ਹੁਣ ਤੱਕ ਕਾਂਗਰਸ ਨੂੰ ਕੁੱਲ 3,567 ਕਰੋੜ ਰੁਪਏ ਟੈਕਸ ਦੇ ਭੁਗਤਾਨ ਲਈ ਨੋਟਿਸ ਜਾਰੀ ਕਰ ਚੁੱਕਾ ਹੈ। ਸੂਤਰਾਂ ਮੁਤਾਬਕ ਤਾਜ਼ਾ ਨੋਟਿਸ 2014-15 (ਲਗਪਗ 663 ਕਰੋੜ ਰੁਪਏ), 2015-16 (ਲਗਪਗ 664 ਕਰੋੜ ਰੁਪਏ) ਅਤੇ 2016-17 (ਲਗਪਗ 417 ਕਰੋੜ ਰੁਪਏ) ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਸਿਆਸੀ ਪਾਰਟੀਆਂ ਨੂੰ ਦਿੱਤੀਆਂ ਗਈਆਂ ਟੈਕਸ ਛੋਟਾਂ ਖਤਮ ਕਰ ਦਿੱਤੀਆਂ ਹਨ ਅਤੇ ਪਾਰਟੀ ’ਤੇ ਟੈਕਸ ਲਗਾ ਦਿੱਤਾ ਹੈ। ਸੂਤਰਾਂ ਨੇ ਕਿਹਾ ਕਿ ਜਾਂਚ ਏਜੰਸੀਆਂ ਵੱਲੋਂ ਮਾਰੇ ਗਏ ਛਾਪੇ ਦੌਰਾਨ ਕਾਂਗਰਸ ਦੇ ਕੁਝ ਆਗੂਆਂ ਤੋਂ ਜ਼ਬਤ ਕੀਤੀਆਂ ਡਾਇਰੀਆਂ ਵਿੱਚ ਕੀਤੀਆਂ ‘ਤੀਜੀ ਪਾਰਟੀ ਦੀਆਂ ਐਂਟਰੀਆਂ’ ਲਈ ਵੀ ਕਾਂਗਰਸ ਨੂੰ ਟੈਕਸ ਲਾਇਆ ਗਿਆ ਹੈ।
ਮੁੱਖ ਵਿਰੋਧੀ ਪਾਰਟੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਸ ਨੂੰ ਆਮਦਨ ਕਰ ਵਿਭਾਗ ਤੋਂ 1,823 ਕਰੋੜ ਰੁਪਏ ਦੇ ਭੁਗਤਾਨ ਦਾ ਨੋਟਿਸ ਮਿਲਿਆ ਹੈ। ਟੈਕਸ ਅਧਿਕਾਰੀਆਂ ਨੇ ਪਿਛਲੇ ਸਾਲਾਂ ਨਾਲ ਸਬੰਧਤ ਟੈਕਸਾਂ ਲਈ ਪਾਰਟੀ ਦੇ ਖਾਤਿਆਂ ’ਚੋਂ ਪਹਿਲਾਂ ਹੀ 135 ਕਰੋੜ ਰੁਪਏ ਕਢਵਾ ਲਏ ਹਨ। ਕਾਂਗਰਸ ਨੇ 135 ਕਰੋੜ ਰੁਪਏ ਦੇ ਟੈਕਸ ਭੁਗਤਾਨ ਸਬੰਧੀ ਅਦਾਲਤ ਦਾ ਰੁਖ ਕੀਤਾ ਹੈ ਅਤੇ ਸੋਮਵਾਰ ਨੂੰ ਸੁਪਰੀਮ ਕੋਰਟ ’ਚ ਇਸ ਮਾਮਲੇ ਦੀ ਸੁਣਵਾਈ ਹੋਣ ਦੀ ਸੰਭਾਵਨਾ ਹੈ। ਪਾਰਟੀ ਨੂੰ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਦੇ ਹਾਈ ਕੋਰਟ ਤੋਂ ਇਸ ਸਬੰਧੀ ਕੋਈ ਰਾਹਤ ਨਹੀਂ ਮਿਲੀ ਹੈ। ਕਾਂਗਰਸ ਆਗੂਆਂ ਨੇ ਕਿਹਾ ਕਿ ਹੋਰ ਡਾਇਰੀਆਂ ਵਿੱਚ ਭਾਜਪਾ ਆਗੂਆਂ ਦੇ ਨਾਮ ਵਾਲੀਆਂ ਤੀਜੀ ਧਿਰ ਦੀਆਂ ਅਜਿਹੀਆਂ ਐਂਟਰੀਆਂ ’ਤੇ ਕੋਈ ਟੈਕਸ ਨਹੀਂ ਲਾਇਆ ਗਿਆ। ਉਨ੍ਹਾਂ ਨੇ ਭਾਜਪਾ ’ਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਮੁੱਖ ਵਿਰੋਧੀ ਪਾਰਟੀ ’ਤੇ ‘ਟੈਕਸ ਅਤਿਵਾਦ’ ਰਾਹੀਂ ਹਮਲਾ ਕਰਨ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਦਾ ਦੋਸ਼ ਲਾਇਆ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਅਜਿਹਾ ਕਰ ਕੇ ਭਾਜਪਾ ਚੋਣਾਂ ਦਾ ਮਾਹੌਲ ਖਰਾਬ ਕਰ ਰਹੀ ਹੈ। ਇਸ ਸਬੰਧੀ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×