ਪਰਮੀਸ਼ ਵਰਮਾ ਵੱਲੋਂ ਥਾਰ ਦਾ ਨਵਾਂ ਮਾਡਲ ਲਾਂਚ
ਪੱਤਰ ਪ੍ਰੇਰਕ
ਪਟਿਆਲਾ, 11 ਸਤੰਬਰ
ਰਾਜ ਵਹੀਕਲਜ਼ ਪ੍ਰਾਈਵੇਟ ਲਿਮਟਿਡ ਪਟਿਆਲਾ ਨੇ ਅੱਜ ਆਪਣੇ ਬਹਾਦਰਗੜ੍ਹ ਸਥਿਤ ਸ਼ੋਅਰੂਮ ਵਿੱਚ ਐੱਸਯੂਵੀ ਕਾਰ ‘ਥਾਰ ਰੌਕਸ’ ਲਾਂਚ ਕੀਤੀ। ਥਾਰ ਕਾਰ ਦੇ ਨਵੇਂ ਮਾਡਲ ਨੂੰ ਲਾਂਚ ਕਰਨ ਲਈ ਅਦਾਕਾਰ ਤੇ ਗਾਇਕ ਪਰਮੀਸ਼ ਵਰਮਾ ਪੁੱਜੇ। ਪਰਮੀਸ਼ ਵਰਮਾ ਨੇ ਕਿਹਾ ਕਿ ਥਾਰ ਦੇ ਸ਼ੌਕੀਨਾਂ ਲਈ ਨਵੀਂ ਐੱਸਯੂਵੀ ਇਕ ਚੰਗਾ ਅਨੁਭਵ ਪ੍ਰਦਾਨ ਕਰੇਗੀ। ਜਾਣਕਾਰੀ ਅਨੁਸਾਰ ਇਸ ਦੀ ਸ਼ੁਰੂਆਤੀ ਕੀਮਤ 12.99 ਲੱਖ ਰੱਖੀ ਗਈ ਹੈ। ਰਾਜ ਗਰੁੱਪ ਦੇ ਮੈਨੇਜਮੈਂਟ ਡਾਇਰੈਕਟਰ ਰਾਜਵਿੰਦਰ ਸਿੰਘ ਅਤੇ ਜਸਕਰਨ ਸਿੰਘ, ਵਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਨੇ ਕਿਹਾ ਕਿ ਲਾਂਚ ਕੀਤੀ ਗਈ ਥਾਰ ਸਰਵੋਤਮ ਸ਼੍ਰੇਣੀ ਦੀਆਂ ਵਿਸ਼ੇਸ਼ਤਾਵਾਂ ਨਾਲ ਭਰਪੂਰ ਹੈ। ਮਹਿੰਦਰਾ ਐਂਡ ਮਹਿੰਦਰਾ ਦੇ ਖੇਤਰੀ ਮੈਨੇਜਰ ਸੇਲਜ਼ ਅੰਕੁਸ਼ ਸ਼ਰਮਾ ਤੇ ਗਾਹਕ ਸੰਭਾਲ ਮੈਨੇਜਰ ਯਸ਼ ਪਾਲ ਨੇ ਦੱਸਿਆ ਕਿ ਨਵੀਂ ਥਾਰ ਆਪਣੇ ਨਵੇਂ ਫੀਚਰਾਂ ਨਾਲ ਥਾਰ ਪ੍ਰੇਮੀਆਂ ਨੂੰ ਨਿਹਾਲ ਕਰੇਗੀ। ਜ਼ਿਕਰਯੋਗ ਹੈ ਕਿ ਥਾਰ ਰੌਕਸ ਦੀ ਆਨਲਾਈਨ ਬੁਕਿੰਗ 3 ਅਕਤੂਬਰ 2024 ਤੋਂ ਸ਼ੁਰੂ ਹੋਵੇਗੀ ਤੇ ਅੱਜ ਤੋਂ ਰਾਜ ਵਹੀਕਲਜ਼ ਪ੍ਰਾਈਵੇਟ ਲਿਮਟਿਡ ਵਿੱਚ ਟੈੱਸਟ ਡਰਾਈਵ ਸ਼ੁਰੂ ਹੋ ਗਈ ਹੈ।