ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਪੰਚ ਦੇ ਘਰ ਕੰਮ ਕਰਦੀ ਮਨਰੇਗਾ ਵਰਕਰ ਦੇ ਮਾਮਲੇ ’ਚ ਨਵਾਂ ਮੋੜ

10:47 AM Jul 28, 2023 IST
ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਮਨਰੇਗਾ ਵਰਕਰ ਦੀਆਂ ਹਾਜ਼ਰੀ ਸਮੇਂ ਦੀਆਂ ਫੋਟੋਆਂ ਦਿਖਾਉਂਦਾ ਹੋਇਆ।

ਦੇਵਿੰਦਰ ਸਿੰਘ ਜੱਗੀ
ਪਾਇਲ, 27 ਜੁਲਾਈ
ਨੇੜਲੇ ਪਿੰਡ ਰੋਹਣੋ ਖੁਰਦ ਵਿਖੇ ਸਰਪੰਚ ਦੇ ਘਰ ਕੰਮ ਕਰਦਿਆਂ ਛੱਤ ਤੋਂ ਡਿੱਗ ਕੇ ਫੱਟੜ ਹੋਈ ਮਗਨਰੇਗਾ ਵਰਕਰ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਸਰਪੰਚ ਨਛੱਤਰ ਕੌਰ, ਮੇਟ ਰੁਪਿੰਦਰ ਕੌਰ ਅਤੇ ਨਰੇਗਾ ਸੈਕਟਰੀ ਵੱਲੋਂ ਮਾਸਟਰ ਰੋਲ (ਹਾਜ਼ਰੀ) ਵਿੱਚ 22/7/2023 ਨੂੰ ਉੱਕਤ ਮਨਰੇਗਾ ਵਰਕਰ ਸਰਬਜੀਤ ਕੌਰ ਦੇ ਹਾਜ਼ਰੀ ਰਿਕਾਰਡ ਨਾਲ ਛੇੜਛਾੜ ਕਰਕੇ ਗੈਰਹਾਜ਼ਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਮੌਜੂਦਾ ਸਰਪੰਚ ਕਾਨੂੰਨੀ ਕਾਰਵਾਈ ਤੋਂ ਬਚ ਸਕੇ। ਇਥੇ ਇਹ ਵੀ ਦੱਸਣਯੋਗ ਹੈ ਕਿ 22 ਜੁਲਾਈ ਨੂੰ ਮਨਰੇਗਾ ਹਾਜ਼ਰੀ ਸਮੇਂ ਬਕਾਇਦਾ ਫੋਟੋਆਂ ਖਿੱਚ ਕੇ ਮਹਿਕਮੇ ਨੂੰ ਭੇਜੀਆਂ ਜਿਹਨਾਂ ਵਿੱਚ ਮਨਰੇਗਾ ਵਰਕਰ ਸਰਬਜੀਤ ਕੌਰ ਸਾਫ ਦਿਖਾਈ ਦਿੰਦੀ ਹੈ। ਘਟਨਾ ਸਬੰਧੀ ਅਤੇ ਸਰਪੰਚ ਨੂੰ ਅਹੁਦੇ ਤੋਂ ਫਾਰਗ ਕਰਨ ਲਈ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਅਤੇ ਭੁਪਿੰਦਰ ਸਿੰਘ ਨੇ ਇੱਕ ਲਿਖਤੀ ਦਰਖਾਸਤ ਬੀਡੀਪੀਓ ਖੰਨਾ ਨੂੰ ਦਿੱਤੀ ਕਿ ਮੌਜੂਦਾ ਸਰਪੰਚ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਸਰਪੰਚ ਮਨਰੇਗਾ ਵਰਕਰ ਤੋਂ ਡਿਊਟੀ ਦੌਰਾਨ ਆਪਣੇ ਘਰ ਕੰਮ ਨਹੀਂ ਕਰਵਾ ਸਕਦੀ।
ਸ਼ਿਕਾਇਤਕਰਤਾ ਨੂੰ ਬੀਡੀਪੀਓ ਖੰਨਾ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਉਕਤ ਮਹਿਲਾ ਮਨਰੇਗਾ ਵਰਕਰ ਦੇ (ਹਾਜ਼ਰੀ) ਮਾਸਟਰ ਰੋਲ ਨਾਲ ਕੀਤੀ ਛੇੜਛਾੜ ਸਬੰਧੀ ਕਾਰਵਾਈ ਕਰਨ ਲਈ ਮਨਰੇਗਾ ਦੇ ਟੀਏ ਗੁਰਪ੍ਰੀਤ ਸਿੰਘ ਨੇ ਇੱਕ ਲਿਖਤੀ ਦਰਖਾਸਤ ਦਿੱਤੀ ਹੈ ਜਿਸ ਵਿੱਚ 22 ਜੁਲਾਈ ਵਾਲੇ ਮਾਸਟਰ ਰੋਲ ਵਿੱਚ ਉਕਤ ਮਹਿਲਾ ਵਰਕਰ ਦੀ ਹਾਜ਼ਰੀ ਨਾਲ ਛੇੜਛਾੜ ਕੀਤੀ ਜਾਪਦੀ ਹੈ ਜਿਸ ਨੂੰ ਸਰਪੰਚ, ਮੇਟ ਅਤੇ ਸੈਕਟਰੀ ਵੱਲੋਂ ਪਾਸ ਕਰਨ ਲਈ ਭੇਜਿਆ ਗਿਆ ਸੀ ਪਰ ਮਾਮਲਾ ਸ਼ੱਕੀ ਹੋਣ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।ਜਦੋਂ ਉੱਕਤ ਮਾਮਲੇ ਸਬੰਧੀ ਮਨਰੇਗਾ ਦੇ ਟੀ ਏ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉੱਕਤ ਮਹਿਲਾ ਦੇ ਹਾਜ਼ਰੀ ਮਾਸਟਰ ਰੋਲ ਵਿੱਚ ਹੋਈ ਗੜਬੜੀ ਬਾਰੇ ਕੁੱਝ ਕਹਿ ਨਹੀਂ ਸਕਦਾ ਪ੍ਰੰਤੂ ਮੈਂ ਇਸ ਦੀ ਲਿਖਤੀ ਸੂਚਨਾ ਬੀਡੀਪੀਓ ਸਾਹਿਬ ਖੰਨਾ ਨੂੰ ਕਰ ਦਿੱਤੀ ਹੈ। ਜਦੋਂ ਇਸ ਬਾਰੇ ਬੀਡੀਪੀਓ ਖੰਨਾ ਕੁਲਵਿੰਦਰ ਸਿੰਘ ਰੰਧਾਵਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

Advertisement

Advertisement