For the best experience, open
https://m.punjabitribuneonline.com
on your mobile browser.
Advertisement

ਕਲੇਰ ਪਬਲਿਕ ਸਕੂਲ ’ਚ ਨਵੇਂ ਹਾਊਸ ਬਣਾਏ

08:41 AM Apr 15, 2024 IST
ਕਲੇਰ ਪਬਲਿਕ ਸਕੂਲ ’ਚ ਨਵੇਂ ਹਾਊਸ ਬਣਾਏ
ਕਲੇਰ ਸਕੂਲ ਦੀ ਨਵੀਂ ਚੁਣੀ ਗਈ ਵਿਦਿਆਰਥੀ ਕੈਬਨਿਟ। -ਫੋਟੋ: ਮਰਾਹੜ
Advertisement

ਪੱਤਰ ਪ੍ਰੇਰਕ
ਭਗਤਾ ਭਾਈ, 14 ਅਪਰੈਲ
ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿੱਚ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੱਧੂ ਅਤੇ ਪ੍ਰਿੰਸੀਪਲ ਸ਼ਸ਼ੀਕਾਂਤ ਦੀ ਅਗਵਾਈ ਹੇਠ ਵਿਦਿਅਕ ਸੈਸ਼ਨ 2024-25 ਦੇ ਵੱਖ-ਵੱਖ ਹਾਊਸਾਂ ਦੇ ਮੈਂਬਰਾਂ ਅਤੇ ਸਕੂਲ ਦੀ ਵਿਦਿਆਰਥੀ ਕੈਬਨਿਟ ਦਾ ਗਠਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਤੇਗਵੀਰ ਸਿੰਘ ਨੂੰ ਸਕੂਲ ਦਾ ਹੈੱਡ ਬੁਆਏ, ਜਪਲੀਨ ਕੌਰ ਨੂੰ ਹੈੱਡ ਗਰਲ, ਬੇਅੰਤ ਸਿੰਘ ਅਤੇ ਅਨਮੋਲਪ੍ਰੀਤ ਕੌਰ ਨੂੰ ਸਪੋਰਟਸ ਕੈਪਟਨ ਚੁਣਿਆ ਗਿਆ ਹੈ। ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਹਰ ਹਾਊਸ ਨੂੰ ਨਿਸ਼ਾਨ ਅਤੇ ਪਹਿਚਾਣ ਚਿੰਨ੍ਹ ਪ੍ਰਦਾਨ ਕਰਦਿਆਂ ਨਵੇਂ ਚੁਣੇ ਗਏ ਹਾਊਸ ਮਾਸਟਰਾਂ ਅਤੇ ਵਿਦਿਆਰਥੀ ਕੈਬਨਿਟ ਨੂੰ ਵਧਾਈ ਦਿੰਦਿਆਂ ਮਿਲੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਾਲ ਨਿਭਾਉਣ ਦੀ ਸਹੁੰ ਚੁਕਵਾਈ। ਇਸ ਮੌਕੇ ਹਾਊਸ ਕੋ-ਆਰਡੀਨੇਟਰ ਅੰਜੇ ਕੁਮਾਰ, ਪੀਆਰਓ ਰੰਜੀਵ ਸ਼ਰਮਾ, ਦਮਨਜੋਤ ਕੌਰ, ਗੁਰਵਿੰਦਰ ਸੋਨੂੰ, ਮੋਨਿਕਾ ਚਾਲਾਨਾ, ਰੁਪਿੰਦਰ ਕੌਰ, ਕਰਮਜੀਤ ਕੌਰ ਤੇ ਵੀਰਦਵਿੰਦਰ ਕੌਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×