ਗਰੁੱਪ ਨ੍ਰਿਤ ਵਿੱਚ ਨਿਊ ਹੈਪੀ ਸਕੂਲ ਯਮੁਨਾਨਗਰ ਅੱਵਲ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਨਵੰਬਰ
ਜ਼ਿਲ੍ਹਾ ਬਾਲ ਭਲਾਈ ਅਧਿਕਾਰੀ ਗੌਰਵ ਰੋਹਿਲਾ ਨੇ ਦੱਸਿਆ ਕਿ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਡਿਪਟੀ ਕਮਿਸ਼ਨਰ ਤੇ ਚੇਅਰਮੈਨ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਅਗਵਾਈ ਹੇਠ ਡਿਵੀਜ਼ਨ ਪੱਧਰੀ ਮੁਕਾਬਲੇ ਕਰਾਏ ਜਾ ਰਹੇ ਹਨ ਜੋ 8 ਨਵੰਬਰ ਤਕ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਵਿੱਚ ਕਲਾ ਕ੍ਰਿਤੀ ਭਵਨ ਵਿਚ ਗਰੁੱਪ ਡਾਂਸ ਤੇ ਸੋਲੋ ਡਾਂਸ ਮੁਕਾਬਲੇ ਕਰਾਏ ਗਏ।
ਇਸ ਵਿੱਚ ਅੰਬਾਲਾ ਮੰਡਲ ਦੇ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਵਿੱਚ 350 ਵਿਦਿਆਰਥੀਆਂ ਤੇ 150 ਅਧਿਆਪਕਾਂ ਨੇ ਹਿੱਸਾ ਲਿਆ। ਅੱਜ ਕਰਵਾਏ ਗਏ ਮੁਕਾਬਲਿਆਂ ਵਿੱਚ ਚੌਥੇ ਗਰੁੱਪ ਦੇ ਗਰੁੱਪ ਡਾਂਸ ਮੁਕਾਬਲਿਆਂ ਵਿਚ ਨਿਊ ਹੈਪੀ ਸਕੂਲ ਯਮੁਨਾਨਗਰ ਦੀ ਟੀਮ ਨੇ ਪਹਿਲਾ ਤੇ ਐੱਸਏ ਜੈਨ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਗਰੁੱਪ ਡਾਂਸ ਮੁਕਾਬਲੇ ਦੇ ਤੀਜੇ ਗਰੁੱਪ ਵਿਚ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ ਅੰਬਾਲਾ ਕੈਂਟ ਦੀ ਟੀਮ ਨੇ ਪਹਿਲਾ, ਐੱਸਏਆਈ ਸਕੂਲ ਪੰਚਕੂਲਾ ਦੀ ਟੀਮ ਨੇ ਦੂਜਾ, ਗਰੁੱਪ ਡਾਂਸ ਦੇ ਦੂਜੇ ਗਰੁੱਪ ਮੁਕਾਬਲੇ ਵਿੱਚ ਦੂਨ ਪਬਲਿਕ ਸਕੂਲ ਪੰਚਕੂਲਾ ਦੀ ਟੀਮ ਨੇ ਪਹਿਲਾ, ਪੁਲੀਸ ਡੀਏਵੀ ਸਕੂਲ ਅੰਬਾਲਾ ਸਿਟੀ ਦੀ ਟੀਮ ਨੇ ਦੂਜਾ, ਗਰੁੱਪ ਡਾਂਸ ਮੁਕਾਬਲੇ ਦੇ ਪਹਿਲੇ ਗਰੁੱਪ ਵਿਚ ਜੀਆਰਐੱਸਡੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਸ਼ਹਿਰ ਦੀ ਟੀਮ ਨੇ ਪਹਿਲਾ, ਆਰਮੀ ਪਬਲਿਕ ਸਕੂਲ ਅੰਬਾਲਾ ਕੈਂਟ ਦੀ ਟੀਮ ਦੂਜੇ ਸਥਾਨ ’ਤੇ ਰਹੀ। ਮੁਕਾਬਲੇ ਦੇ ਜੇਤੂ ਸੂਬਾ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਇਸ ਮੌਕੇ ਅਕਾਂਕਸ਼ਾ, ਰਾਜੇਸ਼ ਕੁਮਾਰ, ਜਤਿੰਦਰ, ਮੀਨਾ, ਰਾਜ ਕੁਮਾਰ, ਸੁਮਿਤ ਕੁਮਾਰ, ਉਮੇਦ ਕੁਮਾਰ, ਸੰਤੋੋਸ਼ ਮੌਜੂਦ ਸਨ।