ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਵੀਂ ਪੀੜ੍ਹੀ ਦੇ ਅਦਾਕਾਰਾਂ ਨੂੰ ਹਿੰਦੀ ਨਹੀਂ ਪੜ੍ਹਨੀ ਆਉਂਦੀ: ਜਾਵੇਦ ਅਖ਼ਤਰ

08:30 AM Jan 14, 2024 IST

ਨਵੀਂ ਦਿੱਲੀ: ਉੱਘੇ ਗੀਤਕਾਰ ਤੇ ਲੇਖਕ ਜਾਵੇਦ ਅਖ਼ਤਰ ਆਪਣੀ ਲੇਖਣੀ ਤੇ ਬਿਆਨਾਂ ਕਾਰਨ ਹਮੇਸ਼ਾ ਸੁਰਖੀਆਂ ਵਿਚ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜੋਕੀ ਪੀੜ੍ਹੀ ਦੇ ਅਦਾਕਾਰ ਹਿੰਦੀ ਦੀ ਪਟਕਥਾ ਨਹੀਂ ਪੜ੍ਹ ਸਕਦੇ, ਇਸ ਲਈ ਉਨ੍ਹਾਂ ਵਾਸਤੇ ਰੋਮਨ (ਅੰਗਰੇਜ਼ੀ) ਵਿਚ ਸਕਰਿਪਟ ਲਿਖਣੀ ਪੈਂਦੀ ਹੈ। ਇੱਥੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ ਹਿੰਦੀ ਅਤੇ ਉਰਦੂ ਭਾਸ਼ਾਵਾਂ ਬਾਰੇ ਕਰਵਾਏ ਸਮਾਗਮ ਵਿਚ ਉਨ੍ਹਾਂ ਨਵੀਂ ਪੀੜ੍ਹੀ ਦੇ ਅਦਾਕਾਰਾਂ ’ਤੇ ਵਿਅੰਗ ਕੱਸਿਆ। ਉਨ੍ਹਾਂ ਕਿਹਾ, ‘ਅਸੀਂ ਫਿਲਮ ਜਗਤ ਵਿੱਚ ਅੱਜ ਕੱਲ੍ਹ ਬਹੁਤ ਸਾਰੇ ਨਵੇਂ ਕਲਾਕਾਰਾਂ ਲਈ ਰੋਮਨ (ਅੰਗਰੇਜ਼ੀ) ਵਿੱਚ ਹਿੰਦੀ ਦੇ ਸੰਵਾਦ ਲਿਖਦੇ ਹਾਂ ਕਿਉਂਕਿ ਉਹ ਹੋਰ ਕੁਝ ਨਹੀਂ ਪੜ੍ਹ ਸਕਦੇ।’ ਉਨ੍ਹਾਂ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘‘ਭਾਸ਼ਾ ਇੱਕ ਖੇਤਰ ਨਾਲ ਸਬੰਧਤ ਹੈ ਅਤੇ ਇਸ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹਿੰਦੀ ਤੋਂ ਬਿਨਾਂ ਉਰਦੂ ਅਧੂਰੀ ਹੈ ਤੇ ਹਿੰਦੀ ਤੇ ਉਰਦੂ ਦੇ ਅੱਧੇ ਤੋਂ ਜ਼ਿਆਦਾ ਸ਼ਬਦ ਸਾਂਝੇ ਹਨ। ਉਰਦੂ ਸਿਰਫ਼ ਭਾਰਤੀ ਉਪ ਮਹਾਂਦੀਪ ਦੀ ਭਾਸ਼ਾ ਹੈ, ਇਸ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ।’ ਉਨ੍ਹਾਂ ਹਿੰਦੁਸਤਾਨੀ ਸ਼ਬਦਕੋਸ਼ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਦੋਵਾਂ ਭਾਸ਼ਾਵਾਂ ਦਾ ਸਾਂਝਾ ਸ਼ਬਦਕੋਸ਼ ਹੋਣ ਨਾਲ ਸਾਡੀ ਸ਼ਬਦਾਵਲੀ ਕਾਫੀ ਅਮੀਰ ਹੋ ਜਾਵੇਗੀ। ਅਖਤਰ ਨੇ ਕਿਹਾ, ‘ਮੈਂ ਉਰਦੂ ਵਾਲ਼ਿਆਂ ਅਤੇ ਹਿੰਦੀ ਵਾਲ਼ਿਆਂ ਲਈ ਨਹੀਂ ਲਿਖ ਰਿਹਾ। ਮੈਂ ਹਿੰਦੁਸਤਾਨੀਆਂ ਲਈ ਲਿਖ ਰਿਹਾ ਹਾਂ, ਜਿਸ ਦਿਨ ਹਿੰਦੁਸਤਾਨੀਆਂ ਵਿਚ ਰੁਚੀ ਪੈਦਾ ਹੋ ਜਾਵੇਗੀ, ਭਾਸ਼ਾ ਆਪਣੇ-ਆਪ ਠੀਕ ਹੋ ਜਾਵੇਗੀ।’ -ਪੀਟੀਆਈ

Advertisement

Advertisement
Advertisement