For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਚ ਚਾਰ ਜ਼ਿਲ੍ਹਿਆਂ ਦੇ ਨਵੇਂ ਡਿਪਟੀ ਕਮਿਸ਼ਨਰ ਲਾਏ

06:46 AM Aug 17, 2024 IST
ਪੰਜਾਬ ’ਚ ਚਾਰ ਜ਼ਿਲ੍ਹਿਆਂ ਦੇ ਨਵੇਂ ਡਿਪਟੀ ਕਮਿਸ਼ਨਰ ਲਾਏ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਅਗਸਤ
ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਕੀ ਫੇਰ-ਬਦਲ ਕਰਦਿਆਂ ਚਾਰ ਜ਼ਿਲ੍ਹਿਆਂ ਵਿੱਚ ਨਵੇਂ ਡਿਪਟੀ ਕਮਿਸ਼ਨਰ ਤਾਇਨਾਤ ਕੀਤੇ ਹਨ। ਪੰਜ ਆਈਏਐੱਸ ਅਫ਼ਸਰਾਂ ਤੋਂ ਇਲਾਵਾ 20 ਪੀਸੀਐੱਸ ਅਧਿਕਾਰੀ ਵੀ ਬਦਲੇ ਗਏ ਹਨ। ਇਸੇ ਤਰ੍ਹਾਂ ਪੰਜਾਬ ਪੁਲੀਸ ’ਚ ਵੀ ਰੱਦੋ-ਬਦਲ ਕੀਤਾ ਗਿਆ ਹੈ ਅਤੇ ਕਰੀਬ 210 ਡੀਐੱਸਪੀਜ਼ ਦੇ ਤਬਦਾਲੇ ਕੀਤੇ ਗਏ ਹਨ। ਲੋਕ ਸਭਾ ਚੋਣਾਂ ਮਗਰੋਂ ਇਹ ਪਹਿਲੀ ਵੱਡੀ ਤਬਦੀਲੀ ਕੀਤੀ ਗਈ ਹੈ।
ਆਗਾਮੀ ਜ਼ਿਮਨੀ ਚੋਣਾਂ ਅਤੇ ਪੰਚਾਇਤੀ ਚੋਣਾਂ ਦਾ ਪਰਛਾਵਾਂ ਵੀ ਇਨ੍ਹਾਂ ਤਾਇਨਾਤੀਆਂ ’ਤੇ ਪਿਆ ਹੈ। ਉਨ੍ਹਾਂ ਜ਼ਿਲ੍ਹਿਆਂ ਅਤੇ ਹਲਕਿਆਂ ਦੇ ਅਧਿਕਾਰੀ ਵੀ ਬਦਲੇ ਗਏ ਹਨ ਜਿਨ੍ਹਾਂ ’ਚ ਆਗਾਮੀ ਜ਼ਿਮਨੀ ਚੋਣਾਂ ਹੋਣੀਆਂ ਹਨ।
ਨਵੇਂ ਹੁਕਮਾਂ ਅਨੁਸਾਰ ਉਮਾ ਸ਼ੰਕਰ ਗੁਪਤਾ ਆਈਏਐੱਸ ਨੂੰ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ ਜੋ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਵਿੱਚ ਡਾਇਰੈਕਟਰ ਵਜੋਂ ਤਾਇਨਾਤ ਸਨ। ਕੁਲਵੰਤ ਸਿੰਘ ਨੂੰ ਮੋਗਾ ਤੋਂ ਬਦਲ ਕੇ ਮਾਨਸਾ ਦਾ ਨਵਾਂ ਡਿਪਟੀ ਕਮਿਸ਼ਨਰ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਵਿਸ਼ੇਸ਼ ਸਾਰੰਗਲ ਨੂੰ ਡਿਪਟੀ ਕਮਿਸ਼ਨਰ ਮੋਗਾ ਅਤੇ ਰਾਜੇਸ਼ ਤ੍ਰਿਪਾਠੀ ਨੁੂੰ ਸ੍ਰੀ ਮੁਕਤਸਰ ਸਾਹਿਬ ਦਾ ਡੀਸੀ ਲਾਇਆ ਗਿਆ ਹੈ। ਆਈਏਐੱਸ ਅਧਿਕਾਰੀ ਅਕਾਸ਼ ਬਾਂਸਲ ਨੂੰ ਏਡੀਸੀ ਦਿਹਾਤੀ ਮਾਨਸਾ ਲਾਇਆ ਗਿਆ ਹੈ। ਪੀਸੀਐੱਸ ਅਧਿਕਾਰੀਆਂ ਦੇ ਤਬਾਦਲਿਆਂ ਵਿੱਚ ਰਾਹੁਲ ਚਾਬਾ ਨੂੰ ਏਡੀਸੀ ਜਨਰਲ ਬਠਿੰਡਾ, ਲਤੀਫ਼ ਅਹਿਮਦ ਨੂੰ ਏਡੀਸੀ ਜਨਰਲ ਬਰਨਾਲਾ, ਜਸਬੀਰ ਸਿੰਘ ਨੂੰ ਏਡੀਸੀ ਦਿਹਾਤੀ ਹੁਸ਼ਿਆਰਪੁਰ, ਸੁਖਪ੍ਰੀਤ ਸਿੰਘ ਸਿੱਧੂ ਨੂੰ ਏਡੀਸੀ ਜਨਰਲ ਮਾਲੇਰਕੋਟਲਾ, ਜਗਜੀਤ ਸਿੰਘ ਨੂੰ ਰਾਜ ਚੋਣ ਕਮਿਸ਼ਨ ’ਚ ਸਕੱਤਰ, ਸ੍ਰੀਮਤੀ ਨਯਨ ਨੂੰ ਏਡੀਸੀ ਦਿਹਾਤੀ ਕਪੂਰਥਲਾ, ਅਮਿਤ ਨੂੰ ਏਡੀਸੀ ਜਨਰਲ ਸੰਗਰੂਰ, ਸੁਰਿੰਦਰ ਸਿੰਘ ਨੂੰ ਏਡੀਸੀ ਜਨਰਲ ਗੁਰਦਾਸਪੁਰ, ਦਰਬਾਰਾ ਸਿੰਘ ਰੰਧਾਵਾ ਨੂੰ ਏਡੀਸੀ ਜਨਰਲ ਹੁਸ਼ਿਆਰਪੁਰ, ਰਾਜੀਵ ਕੁਮਾਰ ਵਰਮਾ ਨੂੰ ਏਡੀਸੀ ਜਨਰਲ ਸ੍ਰੀ ਮੁਕਤਸਰ ਸਾਹਿਬ, ਚਾਰੂਮਿਤਾ ਨੂੰ ਏਡੀਸੀ ਜਨਰਲ ਮੋਗਾ, ਸਤਵੰਤ ਸਿੰਘ ਨੂੰ ਏਡੀਸੀ ਦਿਹਾਤੀ ਬਰਨਾਲਾ, ਪੂਨਮ ਸਿੰਘ ਨੂੰ ਏਡੀਸੀ ਜਗਰਾਉਂ, ਗੁਰਬੀਰ ਸਿੰਘ ਕੋਹਲੀ ਨੂੰ ਐੱਸਡੀਐੱਮ ਬਰਨਾਲਾ ਲਾਇਆ ਗਿਆ ਹੈ।

Advertisement

ਪੰਜਾਬ ਪੁਲੀਸ ’ਚ 210 ਡੀਐੱਸਪੀਜ਼ ਬਦਲੇ

ਪੰਜਾਬ ਪੁਲੀਸ ਵਿੱਚ ਵੀ ਵੱਡਾ ਫੇਰ-ਬਦਲ ਕੀਤਾ ਗਿਆ ਹੈ। ਸਮੁੱਚੇ ਪੰਜਾਬ ਵਿੱਚ 210 ਡੀਐੱਸਪੀਜ਼ ਦੇ ਤਬਾਦਲੇ ਕੀਤੇ ਗਏ ਹਨ। ਵਿਜੀਲੈਂਸ ਬਿਊਰੋਂ ’ਚ ਕਾਫੀ ਡੀਐੱਸਪੀਜ਼ ਨਵੇਂ ਲਗਾਏ ਗਏ ਹਨ। ਦੋ ਆਈਪੀਐੱਸ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਜੇਯੰਤ ਪੁਰੀ ਨੂੰ ਏਐੱਸਪੀ ਡੇਰਾਬੱਸੀ ਅਤੇ ਵੈਭਵ ਚੌਧਰੀ ਨੂੰ ਏਐੱਸਪੀ ਪਟਿਆਲਾ ਲਗਾਇਆ ਗਿਆ ਹੈ। ‘ਆਪ’ ਵਿਧਾਇਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਵੀ ਕਈ ਡੀਐੱਸਪੀ ਬਦਲੇ ਗਏ ਹਨ ਅਤੇ ਇਸ ਵਾਰ ਤਬਾਦਲਿਆਂ ਵਿੱਚ ਵਿਧਾਇਕਾਂ ਦੀ ਮੰਗ ਦਾ ਵੀ ਖਿਆਲ ਰੱਖਿਆ ਗਿਆ ਹੈ।

Advertisement

Advertisement
Author Image

sukhwinder singh

View all posts

Advertisement