ਨਵੀਂ ਦਿੱਲੀ: ਚੋਰੀ ਦੇ ਸ਼ੱਕ ’ਚ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟ-ਕੁੱਟ ਮਾਰਿਆ
02:21 PM Sep 27, 2023 IST
ਨਵੀਂ ਦਿੱਲੀ, 27 ਸਤੰਬਰ
ਉੱਤਰ-ਪੂਰਬੀ ਦਿੱਲੀ ਦੇ ਸੁੰਦਰ ਨਗਰੀ ਇਲਾਕੇ 'ਚ ਚੋਰੀ ਦੇ ਸ਼ੱਕ 'ਚ ਕੁਝ ਵਿਅਕਤੀਆਂ ਨੇ 26 ਸਾਲਾ ਨੌਜਵਾਨ ਨੂੰ ਕਥਿਤ ਤੌਰ 'ਤੇ ਖੰਭੇ ਨਾਲ ਬੰਨ੍ਹ ਕੇ ਕੁੱਟ-ਕੁੱਟ ਕੇ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਇਲਾਕੇ ਦੇ ਜੀ-4 ਬਲਾਕ 'ਚ ਮੰਗਲਵਾਰ ਸਵੇਰੇ ਵਾਪਰੀ। ਫਲ ਵਿਕਰੇਤਾ ਅਬਦੁਲ ਵਾਜਿਦ (60) ਵਾਸੀ ਸੁੰਦਰ ਨਗਰੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਚੋਰੀ ਦੇ ਸ਼ੱਕ ਵਿੱਚ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਕੇ ਉਸ ਦੇ ਲੜਕੇ ਈਸਾਰ ਦੀ ਮੌਤ ਹੋ ਗਈ।
Advertisement
Advertisement