ਨਵੀਂ ਦਿੱਲੀ: ਪਾਰਕ ਦੀ ਕੰਧ ’ਤੇ ਲਿਖਿਆ ਫ੍ਰੀ ਕਸ਼ਮੀਰ ਨਾਅਰਾ, ਪੁਲੀਸ ਨੇ ਕੇਸ ਦਰਜ ਕੀਤਾ
01:19 PM Jun 11, 2024 IST
Advertisement
ਨਵੀਂ ਦਿੱਲੀ, 11 ਜੂਨ
ਇਥੋਂ ਦੇ ਦਵਾਰਕਾ ਉੱਤਰੀ ਖੇਤਰ ਵਿੱਚ ਪਾਰਕ ਦੀ ਕੰਧ ਉੱਤੇ ਇਤਰਾਜ਼ਯੋਗ ਨਾਅਰਾ ਲਿਖਣ ਕਾਰਨ ਪੁਲੀਸ ਨੇ ਕੇਸ ਦਰਜ ਕਰ ਲਿਆ। ਪੁਲੀਸ ਨੇ ਦੱਸਿਆ ਕਿ ਦੇਰ ਸ਼ਾਮ ਦਵਾਰਕਾ ਸੈਕਟਰ 13 ਵਿੱਚ ਡੀਡੀਏ ਪਾਰਕ ਦੀ ਕੰਧ ਉੱਤੇ ਫ੍ਰੀ ਕਸ਼ਮੀਰ ਲਿਖਿਆ ਗਿਆ ਨਾਅਰਾ ਦੇਖਿਆ। ਦਵਾਰਕਾ ਉੱਤਰੀ ਪੁਲੀਸ ਸਟੇਸ਼ਨ 'ਚ ਭਾਰਤੀ ਦੰਡਾਵਲੀ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੇਖੀਆਂ ਜਾ ਰਹੀਆਂ ਹਨ।
Advertisement
Advertisement
Advertisement
Advertisement