For the best experience, open
https://m.punjabitribuneonline.com
on your mobile browser.
Advertisement

ਨਵੀਂ ਦਿੱਲੀ: ਔਰਤ ਨੇ ਪਿਸਤੌਲ ਨਾਲ ਜਨਮ ਦਿਨ ਕੇਕ ਕੱਟਿਆ,ਵੀਡੀਓ ਵਾਇਰਲ ਹੋਣ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕੀਤੀ

05:19 PM Apr 03, 2024 IST
ਨਵੀਂ ਦਿੱਲੀ  ਔਰਤ ਨੇ ਪਿਸਤੌਲ ਨਾਲ ਜਨਮ ਦਿਨ ਕੇਕ ਕੱਟਿਆ ਵੀਡੀਓ ਵਾਇਰਲ ਹੋਣ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕੀਤੀ
Advertisement

ਨਵੀਂ ਦਿੱਲੀ, 3 ਅਪਰੈਲ
ਦਿੱਲੀ ਪੁਲੀਸ ਨੇ ਔਰਤ ਨੂੰ ਪਿਸਤੌਲ ਨਾਲ ਜਨਮ ਦਿਨ ਦਾ ਕੇਕ ਕੱਟਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਪੁਲੀਸ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਔਰਤ ਪੰਜਾਬੀ ਬਾਗ ਰੋਡ 'ਤੇ ਕਲੱਬ ’ਚ ਸਮਾਰੋਹ 'ਚ ਦਿਖਾਈ ਦੇ ਰਹੀ ਹੈ। ਇਸ ਮਾਮਲੇ ਦੀ ਜਾਂਚ ਲਈ ਅਦਾਰੇ ਦੇ ਮਾਲਕ ਨੂੰ ਤੁਰੰਤ ਥਾਣੇ ਬੁਲਾਇਆ ਗਿਆ। ਪੁਲੀਸ ਨੇ ਕਿਹਾ, ‘ਪੁੱਛ ਪੜਤਾਲ ਕਰਨ ’ਤੇ ਕਲੱਬ ਦੇ ਮਾਲਕ ਨੇ  ਖਿਡੌਣਾ-ਲਾਈਟਰ-ਪਿਸਟਲ ਪੇਸ਼, ਜੋ, ਉਹ ਗਾਹਕਾਂ ਨੂੰ ਜਨਮਦਿਨ ਮਨਾਉਣ ਵੇਲੇ ਮੋਮਬੱਤੀਆਂ ਜਗਾਉਣ ਲਈ ਦਿੰਦਾ ਹੈ। ਪੁਲੀਸ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਕੋਲ ਇਸ ਮਾਮਲੇ ਬਾਰੇ ਕੋਈ ਹੋਰ ਵੇਰਵੇ ਹਨ ਜਾਂ ਜਸ਼ਨ ਦੇ ਗਵਾਹ ਹਨ, ਉਹ ਇਹ ਪੁਸ਼ਟੀ ਕਰਨ ਲਈ ਅੱਗੇ ਆਉਣ ਕਿ ਕਥਿਤ ਵੀਡੀਓ ਵਿੱਚ ਪਿਸਤੌਲ ਅਸਲੀ ਸੀ ਜਾਂ ਨਹੀਂ।

Advertisement

Advertisement
Author Image

Advertisement
Advertisement
×