ਨਵੀਂ ਦਿੱਲੀ: ਨੌਰਥ ਬਲਾਕ ਦੀ ਦੂਜੀ ਮੰਜ਼ਿਲ ’ਤੇ ਅੱਗ ਲੱਗੀ
01:35 PM Apr 16, 2024 IST
ਨਵੀਂ ਦਿੱਲੀ, 16 ਅਪਰੈਲ
ਉੱਚ ਸੁਰੱਖਿਆ ਵਾਲੇ ਰਾਇਸੀਨਾ ਹਿੱਲਜ਼ 'ਚ ਨੌਰਥ ਬਲਾਕ ਦੀ ਦੂਜੀ ਮੰਜ਼ਿਲ 'ਤੇ ਅੱਜ ਸਵੇਰੇ ਮਾਮੂਲੀ ਅੱਗ ਲੱਗ ਗਈ। ਨੌਰਥ ਬਲਾਕ ਵਿੱਚ ਗ੍ਰਹਿ ਮੰਤਰਾਲਾ ਅਤੇ ਪਰਸੋਨਲ ਮੰਤਰਾਲਾ ਸਥਿਤ ਹਨ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ। ਨੌਰਥ ਬਲਾਕ ਦੀ ਦੂਜੀ ਮੰਜ਼ਿਲ 'ਤੇ ਸਥਿਤ ਕਮਰੇ 'ਚ ਅੱਗ ਲੱਗੀ ਸੀ ਪਰ ਉਸ ਸਮੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਮਾਰਤ 'ਚ ਮੌਜੂਦ ਨਹੀਂ ਸਨ ਪਰ ਕਈ ਸੀਨੀਅਰ ਅਧਿਕਾਰੀ ਉੱਥੇ ਮੌਜੂਦ ਸਨ।
Advertisement
Advertisement