For the best experience, open
https://m.punjabitribuneonline.com
on your mobile browser.
Advertisement

ਨਵੀਂ ਦਿੱਲੀ: ਹਵਾਈ ਅੱਡੇ ’ਤੇ 5.45 ਕਰੋੜ ਰੁਪਏ ਦੇ ਸੋਨੇ ਦੀ ਤਸਕਰੀ ਦੇ ਦੋਸ਼ ’ਚ ਦੋ ਚੀਨੀ ਨਾਗਰਿਕਾਂ ਸਣੇ 4 ਗ੍ਰਿਫ਼ਤਾਰ

05:41 PM Jun 06, 2024 IST
ਨਵੀਂ ਦਿੱਲੀ  ਹਵਾਈ ਅੱਡੇ ’ਤੇ 5 45 ਕਰੋੜ ਰੁਪਏ ਦੇ ਸੋਨੇ ਦੀ ਤਸਕਰੀ ਦੇ ਦੋਸ਼ ’ਚ ਦੋ ਚੀਨੀ ਨਾਗਰਿਕਾਂ ਸਣੇ 4 ਗ੍ਰਿਫ਼ਤਾਰ
Advertisement

ਨਵੀਂ ਦਿੱਲੀ, 6 ਜੂਨ 
ਇਥੋਂ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ 5.45 ਕਰੋੜ ਰੁਪਏ ਦੇ ਸੋਨੇ ਦੀ ਤਸਕਰੀ ਦੇ ਦੋਸ਼ ਹੇਠ ਦੋ ਚੀਨੀ ਨਾਗਰਿਕਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਮੰਗਲਵਾਰ ਨੂੰ ਹਾਂਗਕਾਂਗ ਤੋਂ ਪਹੁੰਚਣ 'ਤੇ ਹਵਾਈ ਅੱਡੇ 'ਤੇ ਰੋਕ ਲਿਆ ਗਿਆ। ਮੁਲਜ਼ਮਾਂ ਦੇ ਸਾਮਾਨ ਦੀ ਤਲਾਸ਼ੀ ਦੇ ਨਾਲ-ਨਾਲ ਉਨ੍ਹਾਂ ਦੇ ਕੱਪੜਿਆਂ ਦੀ ਵੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 5.45 ਕਰੋੜ ਰੁਪਏ ਦੀ ਕੀਮਤ ਦਾ 8.2 ਕਿਲੋ ਸੋਨਾ ਬਰਾਮਦ ਹੋਇਆ। ਕਸਟਮ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘ਗ੍ਰਿਫ਼ਤਾਰ ਕੀਤੇ ਚਾਰ ਯਾਤਰੀ (ਤਿੰਨ ਔਰਤਾਂ ਅਤੇ ਇੱਕ ਪੁਰਸ਼) ਇੱਕ ਪਰਿਵਾਰ ਨਾਲ ਸਬੰਧਤ ਹਨ।’

Advertisement

Advertisement
Author Image

Advertisement
Advertisement
×