ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਗਾ ਵਿੱਚ ਨਵਾਂ ਸਾਈਬਰ ਕਰਾਈਮ ਥਾਣਾ ਬਣਿਆ

07:40 AM Jun 29, 2024 IST

ਨਿੱਜੀ ਪੱਤਰ ਪ੍ਰੇਰਕ
ਮੋਗਾ, 28 ਜੂਨ
ਇੱਥੇ ਸਾਈਬਰ ਕਰਾਈਮ ’ਚ ਲਗਾਤਾਰ ਹੋ ਰਹੇ ਵਾਧੇ ਕਾਰਨ ਨਵਾਂ ਸਾਈਬਰ ਕਰਾਈਮ ਥਾਣਾ ਬਣਾਇਆ ਗਿਆ ਹੈ। ਥਾਣੇ ਦਾ ਨੋਟੀਫਿਕੇਸ਼ਨ ਹੋਣ ਉੱਤੇ ਪਰਵਾਸੀ ਪੰਜਾਬੀ ਮੁਟਿਆਰ ਖ਼ਿਲਾਫ ਪਹਿਲਾ ਕੇਸ ਦਰਜ ਕੀਤਾ ਗਿਆ ਹੈ। ਇਹ ਸਾਈਬਰ ਕਰਾਈਮ ਥਾਣਾ ਫ਼ਿਰਜੋਪਰ ਕੌਮੀ ਮਾਰਗ ਸਥਿਤ ਸਥਾਨਕ ਸਦਰ ਥਾਣੇ ਦੀ ਇਮਾਰਤ ਵਿਚ ਪਹਿਲੀ ਮੰਜ਼ਿਲ ਉੱਤੇ ਹੈ। ਇੱਥੇ ਡੀਐੱਸਪੀ ਸਾਈਬਰ ਕਰਾਈਮ ਹਰਪਾਲ ਸਿੰਘ ਹਨ। ਇਸ ਨਵੇਂ ਥਾਣੇ ਦੇ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਅੰਮ੍ਰਿਤਪਾਲ ਸਿੰਘ ਪਿੰਡ ਨਿਧਾਂਵਾਲਾ ਦੀ ਸ਼ਿਕਾਇਤ ’ਤੇ ਪਰਵਾਸੀ ਪੰਜਾਬੀ ਮੁਟਿਆਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਪਰਵਾਸੀ ਪੰਜਾਬੀ ਮੁਟਿਆਰ ਨੇ ਸੋਸ਼ਲ ਮੀਡੀਆ ਖਾਤੇ ਤੋਂ ਸ਼ਿਕਾਇਤਕਰਤਾ ਦੇ ਪਰਿਵਾਰ ਨੂੰ ਅਸ਼ਲੀਲ ਤੇ ਧਮਕੀ ਭਰੇ ਮੈਸਿਜ਼ ਭੇਜੇ ਹਨ।

Advertisement

Advertisement
Advertisement