ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕਾਂ ਲਈ ਸਿਰਦਰਦੀ ਬਣਨਗੇ ਨਵੇਂ ਫੌਜਦਾਰੀ ਕਾਨੂੰਨ: ਬਾਬਾ ਬਲਬੀਰ ਸਿੰਘ

08:51 AM Jul 01, 2024 IST

ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 30 ਜੂਨ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਲਾਗੂ ਹੋ ਰਹੇ ਨਵੇਂ ਫੌਜਦਾਰੀ ਕਾਨੂੰਨਾਂ ’ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਬਾਰੇ ਵਿਰੋਧੀ ਧਿਰ ਅਤੇ ਉੱਚ ਅਦਾਲਤਾਂ ਦੇ ਵਕੀਲ ਤੇ ਸਾਬਕਾ ਅਫਸਰਸ਼ਾਹੀ ਅਸਹਿਮਤੀ ਪ੍ਰਗਟ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕਾਨੂੰਨ ਸੰਸਦ ਵਿੱਚ ਵਿਰੋਧੀ ਧਿਰ ਦੀਆਂ ਟਿੱਪਣੀਆਂ ਤੋਂ ਬਿਨਾਂ ਪਾਸ ਹੋਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਕਾਨੂੰਨ ਸਧਾਰਨ ਵਿਅਕਤੀ ਦੀ ਅਜ਼ਾਦੀ ’ਤੇ ਡਾਕਾ ਮਾਰਦੇ ਹੋਣ ਉਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਖੰਘਾਲਣਾ ਜ਼ਰੂਰ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਨੇਤਾਵਾਂ ਤੇ ਕਾਨੂੰਨ ਮਾਹਿਰਾਂ ਵੱਲੋਂ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਕਾਨੂੰਨ ਆਮ ਲੋਕਾਂ, ਖਾਸ ਤੌਰ ’ਤੇ ਗਰੀਬਾਂ, ਕਮਜ਼ੋਰਾਂ ਤੇ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰਨਗੇ। ਉਨ੍ਹਾਂ ਕਿਹਾ,‘‘ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ’ਤੇ ਸਰਕਾਰ ਦੀ ਕੋਈ ਵੀ ਨੀਤੀ ਤੇ ਅਸਹਿਮਤੀ ਅਪਰਾਧ ਦੇ ਘੇਰੇ ਵਿੱਚ ਆ ਜਾਵੇਗੀ, ਭਾਵ ਸਰਕਾਰ ਦੀ ਆਲੋਚਨਾ ’ਤੇ ਕਿਸੇ ਦੀ ਸ਼ਿਕਾਇਤ ’ਤੇ ਤੁਹਾਡੇ ਵਿਰੁੱਧ ਪੁਲੀਸ ਕੇਸ ਦਰਜ ਕਰ ਸਕਦੀ ਹੈ।’

Advertisement

Advertisement
Advertisement