ਨਗਰ ਕੌਂਸਲ ਧਾਰੀਵਾਲ ’ਚ ਭਰਤੀ ਕੀਤੇ ਜਾਣਗੇ ਨਵੇਂ ਸਫ਼ਾਈ ਸੇਵਕ
06:56 AM Jun 14, 2024 IST
Advertisement
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 13 ਜੂਨ
ਨਗਰ ਕੌਂਸਲ ਦਫਤਰ ਧਾਰੀਵਾਲ ਵਿੱਚ ਪ੍ਰਧਾਨ ਅਸ਼ਵਨੀ ਦੁੱਗਲ ਦੀ ਅਗਵਾਈ ਹੇਠ ਕੌਂਸਲਰਾਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਸ਼ਹਿਰ ਧਾਰੀਵਾਲ ਦੇ ਰਹਿੰਦੇ ਵਿਕਾਸ ਕਾਰਜਾਂ ਅਤੇ ਸ਼ਹਿਰ ਦੀ ਸਾਫ-ਸਫਾਈ ਰੱਖਣ ਲਈ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਸ਼ਹਿਰ ਦੇ ਹਰੇਕ ਕੌਂਸਲਰ ਨੇ ਆਪੋ ਆਪਣੇ ਵਾਰਡ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਸਾਰਿਆਂ ਦੇ ਸਨਮੁੱਖ ਰੱਖੀਆਂ। ਇਸ ਮੌਕੇ ਕੌਂਸਲ ਪ੍ਰਧਾਨ ਅਤੇ ਕੌਂਸਲਰਾਂ ਨੇ ਨਗਰ ਕੌਂਸਲ ਧਾਰੀਵਾਲ ਵਿੱਚ ਸਫਾਈ ਸੇਵਕਾਂ ਦੀ ਨਵੀਂ ਭਰਤੀ ਜਲਦ ਕਰਨ ਅਤੇ ਸ਼ਹਿਰ ਦੇ ਸਾਰੇ ਨਾਲਿਆਂ ਦੀ ਸਫਾਈ ਜਲਦ ਕਰਵਾਉਣ ਦਾ ਫੈਸਲਾ ਲਿਆ ਤਾਂ ਜੋ ਬਰਸਾਤੀ ਮੌਸਮ ਦੌਰਾਨ ਸ਼ਹਿਰ ਅੰਦਰ ਗੰਦਾ ਪਾਣੀ ਖੜ੍ਹਾ ਨਾ ਹੋਵੇ। ਮੀਟਿੰਗ ਵਿੱਚ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਕੁਸ਼ਮ ਖੋਸਲਾ, ਕੌਂਸਲਰ ਪਵਨ ਅਬਰੋਲ, ਕੌਂਸਲਰ ਦੀਪਕ ਕੁਮਾਰ, ਕੌਂਸਲਰ ਡਾ. ਇੰਦਰਿਆਸ ਹੰਸ, ਕੌਂਸਲਰ ਪੂਨਮ, ਕੌਂਸਲਰ ਪਰਵੀਨ ਮਲਹੋਤਰਾ, ਕੌਂਸਲਰ ਸੰਤੋਸ਼ ਕੌਰ, ਕੌਂਸਲਰ ਕੁਲਦੀਪ ਕੌਰ, ਨੌਨੀ ਖੋਸਲਾ, ਕਰਨੈਲ ਸਿੰਘ ਆਦਿ ਸ਼ਾਮਲ ਸਨ।
Advertisement
Advertisement