For the best experience, open
https://m.punjabitribuneonline.com
on your mobile browser.
Advertisement

ਮੁਲਾਂਪੁਰ ਸਟੇਡੀਅਮ ਕਾਰਨ ਨਿਊ ਚੰਡੀਗੜ੍ਹ ਕੌਮਾਂਤਰੀ ਨਕਸ਼ੇ ਉੱਤੇ ਆਇਆ

07:08 AM Mar 24, 2024 IST
ਮੁਲਾਂਪੁਰ ਸਟੇਡੀਅਮ ਕਾਰਨ ਨਿਊ ਚੰਡੀਗੜ੍ਹ ਕੌਮਾਂਤਰੀ ਨਕਸ਼ੇ ਉੱਤੇ ਆਇਆ
ਨਿਊਂ ਚੰਡੀਗੜ੍ਹ ’ਚ ਮੈਚ ਸ਼ੁਰੂ ਕਰਵਾਉਂਦੇ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਤੇ ਹੋਰ। -ਫੋਟੋ: ਵਿੱਕੀ ਘਾਰੂ
Advertisement

ਮਿਹਰ ਸਿੰਘ/ਚਰਨਜੀਤ ਸਿੰਘ ਚੰਨੀ
ਕੁਰਾਲੀ/ਮੁੱਲਾਂਪੁਰ ਗਰੀਬਦਾਸ, 23 ਮਾਰਚ
ਨਿਊਂ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਵਿੱਚ ਅੱਜ ਖੇਡੇ ਗਏ ਪਲੇਠੇ ਮੈਚ ਸਦਕਾ ਇਲਾਕੇ ਦਾ ਨਾਂ ਕੌਮਾਂਤਰੀ ਪੱਧਰ ’ਤੇ ਦਰਜ ਹੋਇਆ ਹੈ। ਮੁੱਲਾਂਪੁਰ ਦੇ ਕ੍ਰਿਕਟ ਸਟੇਡੀਅਮ ਵਿੱਚ ਅੱਜ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਖੇਡੇ ਗਏ ਆਈਪੀਐੱਲ ਮੈਚ ਦਾ ਉਦਘਾਟਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਕੀਤਾ। ਉਨ੍ਹਾਂ ਸਟੇਡੀਮਅ ਵਿੱਚ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਦੋਵੇਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੈਚ ਤੋਂ ਪਹਿਲਾਂ ਸਟੇਡੀਅਮ ਵਿੱਚ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਰੰਗਾਰੰਗ ਪ੍ਰੋਗਰਾਮ ਦੌਰਾਨ ਜਿੱਥੇ ਪੰਜਾਬੀ ਲੋਕ ਨਾਚ ਗਿੱਧੇ ਤੇ ਭੰਗੜੇ ਦੀਆਂ ਧਮਾਲਾਂ ਪਈਆਂ ਉੱਥੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਕੁਰਬਾਨੀ ਨੂੰ ਵੀ ਯਾਦ ਕੀਤਾ ਗਿਆ।
ਅੱਜ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਖੇਡੇ ਗਏ ਆਈਪੀਐੱਲ ਮੈਚ ਕਾਰਨ ਇਲਾਕੇ ਵਿੱਚ ਦਰਸ਼ਕਾਂ ਦੀ ਸਾਰਾ ਦਿਨ ਰੌਣਕ ਰਹੀ ਜਦੋਂਕਿ ਮੈਚ ਦੌਰਾਨ ਪੰਜਾਬ ਟੀਮ ਦੀ ਸਹਿ-ਮਾਲਕ ਪ੍ਰੀਟੀ ਜਿੰਟਾ ਦੀ ਪੰਜਾਬੀ ਦਿੱਖ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੀ।
ਚੰਡੀਗੜ੍ਹ ਨੂੰ ਬਲਾਕ ਮਾਜਰੀ ਨਾਲ ਜੋੜਨ ਵਾਲੀ ਸੜਕ ’ਤੇ ਪੀਸੀਏ ਵੱਲੋਂ ਬਣਾਏ ਅਤਿ-ਆਧੁਨਿਕ ਸਹੂਲਤਾਂ ਤੇ ਸ਼ਾਨਦਾਰ ਦਿੱਖ ਵਾਲੇ ਕ੍ਰਿਕਟ ਸਟੇਡੀਅਮ ਵਿੱਚ ਅੱਜ ਖੇਡੇ ਪਹਿਲੇ ਨੂੰ ਮੈਚ ਦੇਖਣ ਲਈ ਦਰਸ਼ਕ ਕਾਫ਼ੀ ਉਤਸਕ ਦਿਖੇ। ਮੈਚ ਦੇਖਣ ਲਈ ਸਵੇਰ ਤੋਂ ਹੀ ਦਰਸ਼ਕਾਂ ਦੀਆਂ ਕਤਾਰਾਂ ਲੱਗ ਗਈਆਂ ਜਦੋਂਕਿ ਇਲਾਕੇ ਦੀਆਂ ਸੜਕਾਂ ’ਤੇ ਸਾਰਾ ਦਿਨ ਰੌਣਕ ਰਹੀ। ਪੇਂਡੂ ਖੇਤਰ ਵਿੱਚ ਬਣੇ ਇਸ ਕ੍ਰਿਕਟ ਸਟੇਡੀਅਮ ਨੇ ਨਿਊਂ ਚੰਡੀਗੜ੍ਹ ਇਲਾਕੇ ਨੂੰ ਕੌਮਾਂਤਰੀ ਪੱਧਰ ਤੱਕ ਪਹੁੰਚਾ ਦਿੱਤਾ ਹੈ।
ਮੈਚ ਦੌਰਾਨ ਪੰਜਾਬ ਦੀ ਸਹਿ-ਮਾਲਕ ਪ੍ਰੀਟੀ ਜਿੰਟਾ ਪੂਰੇ ਸਮੇਂ ਦੌਰਾਨ ਹਾਜ਼ਰ ਰਹੀ ਅਤੇ ਆਪਣੀ ਟੀਮ ਦੀ ਹੌਸਲਾ-ਅਫ਼ਜਾਈ ਕਰਦੀ ਰਹੀ। ਸਫੈਦ ਸੂਟ ਨਾਲ ਲਾਲ ਰੰਗ ਦੀ ਫੁਲਕਾਰੀ ਵਾਲੀ ਰਵਾਇਤੀ ਪੰਜਾਬੀ ਪੋਸ਼ਾਕ ਵਿੱਚ ਸਜੀ ਪ੍ਰੀਟੀ ਜਿੰਟਾ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ। ਇਸ ਦੌਰਾਨ ਹੀ ਪ੍ਰੀਟੀ ਜਿੰਟਾਂ ਦਰਸ਼ਕਾਂ ਦਾ ਪਿਆਰ ਕਬੂਲਦੀ ਨਜ਼ਰ ਆਈ ਤੇ ਉਸਨੇ ਟੀਮ ਦੀਆਂ ਜਰਸੀਆਂ ਵੀ ਦਰਸ਼ਕਾਂ ਵਿੱਚ ਸੁੱਟੀਆਂ।

Advertisement

Advertisement
Author Image

sanam grng

View all posts

Advertisement
Advertisement
×