ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਨੀਤੀ ਸ਼ਾਸਤਰ ਦੀ ਨਵੀਂ ਪੁਸਤਕ ਤਿਆਰ

10:23 AM Jul 15, 2024 IST
ਰਾਮਿੰਦਰਜੀਤ ਸਿੰਘ ਵਾਸੂ ਪੁਸਤਕ ਜਾਰੀ ਕਰਦੇ ਹੋਏ।

ਪਾਤੜਾਂ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਸ਼ਾ ਮਾਹਿਰ ਰਾਮਿੰਦਰਜੀਤ ਸਿੰਘ ਵਾਸੂ ਦੀ ਯੋਗ ਅਗਵਾਈ ਹੇਠ ਰਾਜਨੀਤੀ ਸ਼ਾਸਤਰ ਦੀ 11ਵੀਂ ਜਮਾਤ ਦੀ ਪੁਸਤਕ ਪਹਿਲੀ ਵਾਰ ਤਿਆਰ ਕੀਤੀ ਗਈ ਹੈ, ਜੋ ਸਰਕਾਰੀ ਸਕੂਲਾਂ ਵਿੱਚ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਜ਼ਰੂਰੀ ਹੈ। ਪੁਸਤਕ ਲਿਖਣ ਵਿੱਚ ਰਾਜਨੀਤੀ ਸ਼ਾਸਤਰ ਦੇ ਖੇਤਰੀ ਵਿਸ਼ਾ ਮਾਹਿਰ ਪਰਮਿੰਦਰ ਸਿੰਘ (ਸਟੇਟ ਐਵਾਰਡੀ), ਸ਼ਿਵ ਸਿੰਘ, ਧਰਮਿੰਦਰ ਸਿੰਘ, ਲਖਵੀਰ ਸਿੰਘ, ਪ੍ਰਵੀਨ ਕੁਮਾਰ ਅਤੇ ਹਰਮੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਪੁਸਤਕ ਦੀ ਖਾਸੀਅਤ ਹੈ ਕਿ ਵਿਦਿਆਰਥੀ ਦੇ ਸਿੱਖਣ ਪੱਧਰ ਅਨੁਸਾਰ ਵਿਸ਼ਾ ਵਸਤੂ, ਸੌਖੀ ਭਾਸ਼ਾ, ਦਿਮਾਗੀ ਕਿਰਿਆਵਾਂ ਦੀ ਲੋੜ ਮੁਤਾਬਕ ਮਹੱਤਵਪੂਰਨ ਤਸਵੀਰਾਂ ਆਦਿ ਦੀ ਵਰਤੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰੀ ਸਕੂਲਾਂ ਵਿੱਚ ਸੈਸ਼ਨ 2024-25 ਲਈ ਮੁਫ਼ਤ ਵੰਡੀ ਜਾ ਰਹੀ ਹੈ। -ਪੱਤਰ ਪ੍ਰੇਰਕ

Advertisement

Advertisement
Advertisement