ਭਾਰਤ ਦੇ ਅੰਦਰੂਨੀ ਹਾਲਾਤ ਬਾਰੇ ਅਮਰੀਕੀ ਰਾਜਦੂਤ ਦਾ ਅਜਿਹਾ ਬਿਆਨ ਪਹਿਲਾਂ ਕਦੇ ਨਹੀਂ ਸੁਣਿਆ: ਤਿਵਾੜੀ
04:17 PM Jul 07, 2023 IST
ਨਵੀਂ ਦਿੱਲੀ, 7 ਜੁਲਾਈ
ਸੀਨੀਅਰ ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਭਾਰਤ ਵਿਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਦੀ ਮਨੀਪੁਰ ਦੀ ਸਥਿਤੀ 'ਤੇ ਬਾਰੇ ਕੀਤੀ ਟਿੱਪਣੀ ਬਾਰੇ ਕਿਹਾ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਕਿਸੇ ਵੀ ਅਮਰੀਕੀ ਰਾਜਦੂਤ ਤੋਂ ਪਹਿਲਾਂ ਕਦੇ ਵੀ ਅਜਿਹਾ ਬਿਆਨ ਨਹੀਂ ਸੁਣਿਆ। ਰਿਪੋਰਟਾਂ ਦੇ ਅਨੁਸਾਰ ਗਾਰਸੇਟੀ ਨੇ ਕੋਲਕਾਤਾ ਵਿੱਚ ਕਿਹਾ ਸੀ ਕਿ ਮਨੀਪੁਰ ਵਿੱਚ ਹਿੰਸਾ ਅਤੇ ਹੱਤਿਆਵਾਂ ਮਨੁੱਖੀ ਚਿੰਤਾ ਦਾ ਵਿਸ਼ਾ ਹੈ ਅਤੇ ਜੇ ਕਿਹਾ ਜਾਵੇ ਤਾਂ ਸਥਿਤੀ ਨਾਲ ਨਜਿੱਠਣ ਲਈ ਅਮਰੀਕਾ ਭਾਰਤ ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਇਸ ਬਾਰੇ ਲੋਕ ਸਭਾ ਮੈਂਬਰ ਤਿਵਾੜੀ ਨੇ ਟਵੀਟ ਕੀਤਾ, ‘ਮੇਰੀ ਚਾਰ ਦਹਾਕਿਆਂ ਦੀ ਜਨਤਕ ਜ਼ਿੰਦਗੀ 'ਚ ਮੈਂ ਕਦੇ ਨਹੀਂ ਸੁਣਿਆ ਕਿ ਅਮਰੀਕਾ ਦੇ ਰਾਜਦੂਤ ਨੇ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਅਜਿਹਾ ਬਿਆਨ ਦਿੱਤਾ ਹੋਵੇ। ਅਸੀਂ ਪੰਜਾਬ, ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬ ਵਿਚ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਆਪਣੀ ਅਕਲ ਨਾਲ ਸਫਲਤਾ ਹਾਸਲ ਕੀਤੀ।’
Advertisement
Advertisement