For the best experience, open
https://m.punjabitribuneonline.com
on your mobile browser.
Advertisement

ਜ਼ਿੰਦਗੀ ’ਚ ਕਦੇ ਵੀ ਕਿਸੇ ਅਹੁਦੇ ਦੀ ਖ਼ਾਹਿਸ਼ ਨਹੀਂ ਰੱਖੀ: ਵਿੱਜ

07:14 AM Aug 21, 2024 IST
ਜ਼ਿੰਦਗੀ ’ਚ ਕਦੇ ਵੀ ਕਿਸੇ ਅਹੁਦੇ ਦੀ ਖ਼ਾਹਿਸ਼ ਨਹੀਂ ਰੱਖੀ  ਵਿੱਜ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਅਗਸਤ
ਭਾਜਪਾ ਆਗੂ ਤੇ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ’ਚ ਕਦੇ ਵੀ ਕਿਸੇ ਅਹੁਦੇ ਦੀ ਖ਼ਾਹਿਸ਼ ਨਹੀਂ ਕੀਤੀ ਕਿਉਂਕਿ ਇਸ ਲਈ ‘ਅਕਸਰ ਦਿੱਲੀ’ ਜਾਣਾ ਪੈਂਦਾ ਹੈ ਅਤੇ ਕਈ ਦਹਾਕਿਆਂ ਦੇ ਆਪਣੇ ਸਿਆਸੀ ਜੀਵਨ ’ਚ ਉਨ੍ਹਾਂ ਸ਼ਾਇਦ ਹੀ ਕਦੇ ਅਜਿਹਾ ਕੀਤਾ ਹੋਵੇ। ‘ਦਿ ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਦੇ ਡਿਜੀਟਲ ਸ਼ੋਅ ‘ਡੀਕੋਡ ਹਰਿਆਣਾ’ ਲਈ ਪੱਤਰਕਾਰਾਂ ਗੀਤਾਂਜਲੀ ਗਾਇਤਰੀ ਤੇ ਪ੍ਰਦੀਪ ਸ਼ਰਮਾ ਨਾਲ ਅੱਜ ਇੱਥੇ ਇੰਟਰਵਿਊ ਦੌਰਾਨ ਵਿੱਜ ਨੇ ਇਹ ਗੱਲ ਕਹੀ।
ਇਸ ਸਾਲ ਮਾਰਚ ’ਚ ਮਨੋਹਰ ਲਾਲ ਖੱਟਰ ਦੀ ਥਾਂ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਐਲਾਨੇ ਜਾਣ ਮਗਰੋਂ ਅਹੁਦਾ ਛੱਡਣ ਤੋਂ ਪਹਿਲਾਂ ਇੱਕ ਸਰਗਰਮ ਮੰਤਰੀ ਵਜੋਂ ਦੇਖੇ ਜਾਣ ਵਾਲੇ ਵਿਜ ਨੇ ਕਿਹਾ, ‘ਮੈਂ ਕਦੇ ਵੀ ਮੁੱਖ ਮੰਤਰੀ ਬਣਨ ਦੀ ਕੋਈ ਖ਼ਾਹਿਸ਼ ਨਹੀਂ ਰੱਖੀ। ਮੁੱਖ ਮੰਤਰੀ ਦੇ ਅਹੁਦੇ ਲਈ ਤੁਹਾਨੂੰ (ਪਾਰਟੀ ਹਾਈ ਕਮਾਨ ਕੋਲ) ਲੌਬਿੰਗ ਕਰਨੀ ਪੈਂਦੀ ਹੈ। ਮੈਂ ਕਦੇ ਕਿਸੇ ਅਹੁਦੇ ਲਈ ਲੌਬਿੰਗ ਨਹੀਂ ਕੀਤੀ। ਇੱਥੋਂ ਤੱਕ ਕਿ ਵਿਧਾਇਕ ਦਾ ਅਹੁਦਾ ਵੀ ਮੈਨੂੰ ਜ਼ੋਰ ਦੇ ਕੇ ਸੌਂਪਿਆ ਗਿਆ ਸੀ।’ ਪਾਰਟੀ ਵੱਲੋਂ ਨਜ਼ਰਅੰਦਾਜ਼ ਕਰਨ ਤੇ ਉਨ੍ਹਾਂ ਤੋਂ ਕਾਫੀ ਜੂਨੀਅਰ ਸੈਣੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਏ ਜਾਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਵਿਜ ਨੇ ਇਹ ਗੱਲ ਕਹੀ। ਵਿੱਜ ਨੇ ਕਿਹਾ ਕਿ ਉਹ ਅੰਬਾਲਾ ’ਚ ਇੱਕ ਬੈਂਕ ਵਿੱਚ ਕੰਮ ਕਰਨ ਦੌਰਾਨ ਸਭ ਤੋਂ ਵੱਧ ਖੁਸ਼ ਸਨ ਤੇ ਪਾਰਟੀ ਦੀਆਂ ਗਤੀਵਿਧੀਆਂ ਲਈ ਵੀ ਵਧੇਰੇ ਸਮਾਂ ਕੱਢ ਲੈਂਦੇ ਸਨ। ਉਨ੍ਹਾਂ ਕਿਹਾ, ‘ਨੌਕਰੀ ਛੱਡਣ ਦਾ ਮੈਨੂੰ ਸਭ ਤੋਂ ਵੱਧ ਅਫ਼ਸੋਸ ਹੈ।’
ਸੈਣੀ ਸਰਕਾਰ ’ਚ ਕੈਬਨਿਟ ਮੰਤਰੀ ਵਜੋਂ ਸ਼ਾਮਲ ਨਾ ਹੋਣ ’ਤੇ ਆਪਣੀ ਚੁੱਪ ਤੋੜਦਿਆਂ ਤੇ ਇਸ ਧਾਰਨਾ ਨੂੰ ਖਾਰਜ ਕਰਦਿਆਂ ਕਿ ਉਨ੍ਹਾਂ ‘ਵਿਰੋਧ ਤਹਿਤ’ ਅਜਿਹਾ ਕੀਤਾ ਹੈ, ਵਿੱਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਤਤਕਾਲੀ ਮੁੱਖ ਮੰਤਰੀ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਵਿਧਾਨ ਸਭਾ ਹਲਕੇ ਨੂੰ ਵੱਧ ਸਮਾਂ ਦੇ ਸਕਣ। ਇਹ ਮੰਨਦਿਆਂ ਕਿ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮਿਲਣ ਲਈ ਅਕਸਰ ਦਿੱਲੀ ਨਾ ਜਾਣਾ ਉਨ੍ਹਾਂ ਦੀ ਕਮਜ਼ੋਰੀ ਸੀ, ਵਿਜ ਨੇ ਸਵੀਕਾਰ ਕੀਤਾ ਕਿ ਇਸ ਲਈ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਨੁਕਸਾਨ ਝੱਲਣਾ ਪਿਆ। ਸਾਬਕਾ ਮੰਤਰੀ ਨੇ ਕਿਹਾ, ‘ਮੈਂ ਕਿਸੇ ਖਾਸ ਨੇਤਾ ਨਾਲ ਨਹੀਂ ਸਗੋਂ ਭਾਜਪਾ ਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹਾਂ।’ ਖੱਟਰ ਨਾਲ ਆਪਣੇ ਸੁਖਾਵੇਂ ਸਬੰਧਾਂ ਦਾ ਦਾਅਵਾ ਕਰਦਿਆਂ ਵਿਚ ਨੇ ਕਿਹਾ ਕਿ ਉਹ ਹਰਿਆਣਾ ਦੇ ਇਤਿਹਾਸ ’ਚ ਸਭ ਤੋਂ ਚੰਗੇ ਮੁੱਖ ਮੰਤਰੀ ਹਨ। ਸੈਣੀ ਨੂੰ ਆਪਣਾ ਛੋਟਾ ਭਰਾ ਦੱਸਦਿਆਂ ਉਨ੍ਹਾਂ ਕਿਹਾ ਸੈਣੀ ਨੇ ਹੀ ਉਨ੍ਹਾਂ ਨੂੰ ਅੰਬਾਲਾ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸਥਾਪਤ ਹੋਣ ’ਚ ਅਹਿਮ ਭੂਮਿਕਾ ਨਿਭਾਈ ਸੀ।

Advertisement
Advertisement
Tags :
Author Image

joginder kumar

View all posts

Advertisement
×