ਨੈੱਟਫ਼ਲਿਕਸ ਲੜੀ ‘ਆਈਸੀ-814 ਦ ਕੰਧਾਰ’ ਹਾਈਜੈਕ ’ਤੇ ਰੋਕ ਲਾਉਣ ਦੀ ਅਪੀਲ ਵਾਪਸ ਲਈ
ਨਵੀਂ ਦਿੱਲੀ, 6 ਸਤੰਬਰ
'IC814: The Kandahar Hijack': ਨੈੱਟਫ਼ਲਿਕਸ ਲੜੀ ‘ਆਈਸੀ-814 ਦ ਕੰਧਾਰ’ ਹਾਈਜੈਕ ਵਿੱਚ ਕਥਿਤ ਤੌਰ ’ਤੇ ਅਗਵਾਕਾਰਾਂ ਦੀ ਸਹੀ ਪਹਿਚਾਣ ਨਾ ਦੱਸਣ ਨੂੰ ਲੈ ਕੇ ਰੋਕ ਲਾਉਣ ਦੀ ਅਪੀਲ ਕਰਦੀ ਜਨਹਿਤ ਪਟੀਸ਼ਨ ਦਿੱਲੀ ਹਾਈ ਕੋਰਟ ਤੋ ਵਾਪਸ ਲੈ ਲਈ ਗਈ ਹੈ। ਪਟੀਸ਼ਨਕਰਤਾ ਸੁਰਜੀਤ ਸਿੰਘ ਯਾਦਵ ਦੇ ਵਕੀਲ ਨੇ ਕਿਹਾ ਕਿ ਨੈੱਟਫ਼ਲਿਕਸ ਨੇ 1999 ਵਿਚ ਭਾਰਤੀ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰਨ ਵਾਲਿਆਂ ਅਤਿਵਾਦੀਆਂ ਦੇ ਅਸਲੀ ਨਾਮ ਨੂੰ ਸ਼ਾਮਲ ਕਰਦਿਆਂ ਡਿਸਕਲਾਈਮਰ ਜਾਰੀ ਕਰ ਦਿੱਤਾ ਹੈ, ਇਸ ਲਈ ਉਹ ਇਸ ਪਟੀਸ਼ਨ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ।
ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਸੀ ਕਿ ਲੜੀ ਵਿੱਚ ਅਗਵਾਕਾਰਾਂ ਦੇ ਅਸਲ ਨਾਮ ਨਹੀਂ ਦਿੱਤੇ ਗਏ ਹਨ ਅਤੇ ਜੋ ਵੀ ਇਸਨੂੰ ਦੇਖੇਗਾ ਉਸਨੂੰ ਲੱਗੇਗਾ ਕਿ ਉਨ੍ਹਾਂ ਦੇ ਅਸਲੀ ਨਾਮ ਭੋਲਾ ਅਤੇ ਸ਼ੰਕਰ ਹਨ। ਅਗਵਾਕਾਰਾਂ ਦੇ 'ਕੋਡ' ਨਾਮ ਦਿਖਾਉਣ ਦੇ ਵਿਵਾਦ ਤੋਂ ਬਾਅਦ ਨੈੱਟਫਲਿਕਸ ਨੇ ਇਸ ਹਫ਼ਤੇ ਵੈੱਬ ਲੜੀ ਦੀ ਸ਼ੁਰੂਆਤ ’ਚ ਇਸ ਘਟਨਾ ’ਚ ਸ਼ਾਮਲ ਅਤਿਵਾਦੀਆਂ ਦੇ ਅਸਲੀ ਨਾਂ ਬੇਦਾਅਵਾ ’ਚ ਸ਼ਾਮਲ ਕੀਤੇ ਹਨ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਪੱਸ਼ਟੀਕਰਨ ਲਈ ਨੈੱਟਫਲਿਕਸ ਦੇ ਕੰਟੈਂਟ ਹੈੱਡ ਨੂੰ ਬੁਲਾਇਆ ਸੀ। -ਪੀਟੀਆਈ
#Netflix Series 'IC814: The Kandahar Hijack' #Netflix