ਨੈੱਟਬਾਲ ਖਿਡਾਰੀ ਯੁਵਰਾਜ ਸਿੰਘ ਦਾ ਸਨਮਾਨ
08:56 AM Dec 19, 2024 IST
ਤਰਨ ਤਾਰਨ:
Advertisement
68ਵੀਆਂ ਕੌਮੀ ਸਕੂਲ ਖੇਡਾਂ ਵਿੱਚ ਅੰਡਰ- 17 ਦੀ ਨੈੱਟਬਾਲ ਦੀ ਨੈਸ਼ਨਲ ਟੀਮ ਦੇ ਮੈਂਬਰ ਸਥਾਨਕ ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ ਸਿੰਘ ਨੂੰ ਸਕੂਲ ਪੁੱਜਣ ’ਤੇ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ| ਇਹ ਮੁਕਾਬਲੇ ਲੁਧਿਆਣਾ ਵਿੱਚ ਹੋਏ ਸਨ| ਇਨ੍ਹਾਂ ਮੁਕਾਬਲਿਆਂ ਦੇ ਫਾਇਨਲ ਮੈਚ ਵਿੱਚ ਜੇਤੂ ਰਹਿ ਕੇ ਪੰਜਾਬ ਦੀ ਟੀਮ ਨੇ ਸੋਨੇ ਦਾ ਤਗ਼ਮਾ ਜਿੱਤਿਆ ਹੈ| ਇਸ ਮੈਚ ਵਿੱਚ ਪੰਜਾਬ ਦੀ ਟੀਮ ਦਾ ਛੱਤੀਸਗੜ੍ਹ ਨਾਲ ਮੁਕਾਬਲਾ ਹੋਇਆ ਸੀ| ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਖੰਨਾ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਤਿੰਦਰ ਕੁਮਾਰ ਸੂਦ, ਮੈਨਜਰ ਅਨਿਲ ਕੁਮਾਰ ਸ਼ੰਭੂ ਅਤੇ ਪ੍ਰਿੰਸੀਪਲ ਜਤਿੰਦਰਪਾਲ ਸਿੰਘ ਵੱਲੋਂ ਟੀਮ ਦੇ ਮੈਂਬਰ ਅਤੇ ਵਿਦਿਆਰਥੀ ਯੁਵਰਾਜ ਸਿੰਘ ਨੂੰ ਸਕੂਲ ਵਿੱਚ ਸਾਦੇ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ| -ਪੱਤਰ ਪ੍ਰੇਰਕ
Advertisement
Advertisement