ਨੇਤਨਯਾਹੂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ
06:25 AM Nov 22, 2024 IST
ਹੇਗ: ਕੌਮਾਂਤਰੀ ਅਪਰਾਧ ਅਦਾਲਤ (ਆਈਸੀਸੀ) ਨੇ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਸਾਬਕਾ ਰੱਖਿਆ ਮੰਤਰੀ ਅਤੇ ਹਮਾਸ ਦੇ ਅਧਿਕਾਰੀਆਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਵਾਰੰਟ ਵਿੱਚ ਉਨ੍ਹਾਂ ’ਤੇ ਗਾਜ਼ਾ ਵਿੱਚ ਯੁੱਧ ਅਤੇ ਅਕਤੂਬਰ 2023 ਦੇ ਹਮਲਿਆਂ ਨੂੰ ਲੈ ਕੇ ਯੁੱਧ ਅਪਰਾਧ ਦੇ ਮਾਨਵਤਾ ਖ਼ਿਲਾਫ਼ ਅਪਰਾਧ ਦਾ ਦੋਸ਼ ਲਾਇਆ ਹੈ। -ਏਪੀ
Advertisement
Advertisement