ਹਿੰਦੂ ਭਾਵਨਾਵਾਂ ਨੂੰ ਸੱਟ ਮਾਰਨ ਬਾਅਦ ਨੇਤਨਯਾਹੂ ਦੇ ਵੱਡੇ ਪੁੱਤ ਨੇ ਮੰਗੀ ਮੁਆਫ਼ੀ
04:33 PM Jul 28, 2020 IST
ਯੇਰੂਸ਼ੱਲਮ, 28 ਜੁਲਾਈ
Advertisement
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਦੇ ਵੱਡੇ ਪੁੱਤ ਨੇ ਆਪਣੇ ਟਵੀਟ ਕਾਰਨ ਹਿੰਦੂ ਭਾਵਨਾਵਾਂ ਨੂੰ ਸੱਟ ਵੱਜਣ ਕਾਰਨ ਮੁਆਫੀ ਮੰਗੀ ਹੈ। ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿਣ ਵਾਲੇ 29 ਸਾਲਾ ਯੇਰ ਨੇ ਮਾਂ ਦੁਰਗਾ ਦੀ ਤਸਵੀਰ ਸ਼ੇਅਰ ਕੀਤੀ, ਜਿਸ ਬਾਰੇ ਉਨ੍ਹਾਂ ਕਈ ਮੰਦੀਆ ਟਿੱਪਣੀਆਂ ਕੀਤੀਆਂ ਸਨ। ਯੇਰ ਨੈ ਕਿਹਾ ਉਸ ਨੂੰ ਨਹੀਂ ਸੀ ਪਤਾ ਕਿ ਇਸ ਤਸਵੀਰ ਦਾ ਹਿੰਦੂ ਧਰਮ ਨਾਲ ਕੋਈ ਸਬੰਧ ਹੈੇ। ਜਿਵੇਂ ਹੀ ਉਨ੍ਹਾਂ ਦੇ ਭਾਰਤੀ ਦੋੋਸਤਾਂ ਨੇ ਇਸ ਬਾਰੇ ਦੱਸਿਆ ਤਾਂ ਟਵੀਟ ਤੁਰੰਤ ਹਟਾ ਦਿੱਤਾ ਗਿਆ। ਇਸ ਲਈ ਯੇਰ ਨਾਲ ਮੁਆਫ਼ੀ ਮੰਗ ਲਈ।
Advertisement
Advertisement