ਨੇਤਨਯਾਹੂ ਨੂੰ ਹਸਪਤਾਲ ਤੋਂ ਛੁੱਟੀ ਮਿਲੀ
ਤਲ ਅਵੀਵ, 16 ਜੁਲਾਈ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬੀਤੇ ਦਨਿੀਂ ਚੱਕਰ ਆਉਣ ਮਗਰੋਂ 73 ਸਾਲਾ ਨੇਤਨਯਾਹੂ ਨੂੰ ਸ਼ੇਬਾ ਮੈਡੀਕਲ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਸੀ। ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਟੈਸਟ ਰਿਪੋਰਟਾਂ ਸਹੀ ਆਉਣ ਅਤੇ ‘ਵਧੀਆ ਮਹਿਸੂਸ’ ਹੋਣ ਮਗਰੋਂ ਉਨ੍ਹਾਂ ਨੂੰ ਦੁਪਹਿਰ ਸਮੇਂ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਮੈਡੀਕਲ ਸੈਂਟਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਹਾਲਤ ਪੂਰੀ ਤਰ੍ਹਾਂ ਠੀਕ ਹੈ। ਨੇਤਨਯਾਹੂ ਦੇ ਦਫ਼ਤਰ ਨੇ ਦੱਸਿਆ ਕਿ ਉਹ ਬੀਤੇ ਦਨਿੀਂ ਗੈਲਿਲੀ ਦੇ ਸਮੁੰਦਰ ’ਤੇ ਸੈਰ ਲਈ ਗਏ ਸਨ, ਜਿੱਥੋਂ ਦਾ ਤਾਪਮਾਨ ਲਗਪਗ 40 ਡਿਗਰੀ ਸੈਲਸੀਅਸ ਸੀ। ਟੈਸਟਾਂ ਰਿਪੋਰਟਾਂ ਦੀ ਮੁੱਢਲੀ ਜਾਂਚ ਤੋਂ ਲੱਗਦਾ ਹੈ ਕਿ ਉਨ੍ਹਾਂ ਨੂੰ ਪਾਣੀ ਦੀ ਘਾਟ ਹੋ ਗਈ ਸੀ। ਹਸਪਤਾਲ ਵਿੱਚ ਦਾਖ਼ਲ ਹੋਣ ਮਗਰੋਂ ਨੇਤਨਯਾਹੂ ਨੇ ਬੀਤੀ ਰਾਤ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਮੁਸਕਰਾਉਂਦਿਆਂ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਟੋਪੀ ਤੇ ਪਾਣੀ ਤੋਂ ਬਨਿਾਂ ਧੁੱਪ ਵਿੱਚ ਬਾਹਰ ਚਲੇ ਗਏ ਸਨ। ਉਨ੍ਹਾਂ ਕਿਹਾ, ‘‘ਇਹ ਕੋਈ ਵਧੀਆ ਖਿਆਲ ਨਹੀਂ ਸੀ।’’ -ਏਪੀ