ਨੇਤਨਯਾਹੁੂ ਨੇ ਦੇਸ਼ ਦੇ ਰੱਖਿਆ ਮੰਤਰੀ ਨੂੰ ਹਟਾਇਆ
ਯੇਰੂਸ਼ਲਮ, 6 ਨਵੰਬਰ
ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁੂ ਨੇ ਅਚਾਨਕ ਹੀ ਰੱਖਿਆ ਮੰਤਰੀ ਯੋਏਵ ਗੈਲੈਂਟ ਨੂੰ ਅਹੁਦੇ ਤੋਂ ਹਟਾਉਣ ਦਾ ਐਲਾਨ ਕਰ ਦਿੱਤਾ ਕਰ ਦਿੱਤਾ, ਜਿਸ ਮਗਰੋਂ ਦੇਸ਼ ’ਚ ਮੁਜ਼ਾਹਰੇ ਸ਼ੁਰੂ ਹੋ ਗਏ ਸਨ। ਗੈਲੈਂਟ ਦੀ ਜਗ੍ਹਾ ’ਤੇ ਵਿਦੇਸ਼ ਮੰਤਰੀ ਇਜ਼ਰਾਈਲੀ ਕਾਟਜ਼ ਹਨ, ਜੋ ਕਿ ਲੰਬੇ ਸਮੇਂ ਤੋਂ ਨੇਤਨਯਾਹੂ ਦੇ ਵਫ਼ਾਦਾਰ ਅਤੇ ਕੈਬਨਿਟ ਮੰਤਰੀ ਹਨ। ਨੇਤਨਯਾਹੂ ਨੇ ਹਮਾਸ ’ਤੇ ਫੌਜੀ ਦਬਾਅ ਜਾਰੀ ਰੱਖਣ ’ਤੇ ਜ਼ੋਰ ਦਿੱਤਾ ਹੈ, ਜਦਕਿ ਗੈਲੈਂਟ ਨੇ ਕਿਹਾ ਹੈ ਕਿ ਸੈਨਿਕ ਬਲ ਨੇ ਘੱਟੋ-ਘੱਟ ਆਰਜ਼ੀ ਕੂਟਨੀਤਕ ਸਮਝੌਤੇ ਲਈ ਜ਼ਰੂਰੀ ਸ਼ਰਤਾਂ ਪੈਦਾ ਕੀਤੀਆਂ ਹਨ ਜਿਹੜੀਆਂ ਅਤਿਵਾਦੀ ਗੁੱਟ ਵੱਲੋਂ ਬੰਦੀ ਬਣਾ ਕੇ ਰੱਖੇ ਲੋਕਾਂ ਨੂੰ ਵਾਪਸ ਲਿਆ ਸਕਦੀਆਂ ਹਨ।
ਲਿਬਨਾਨ ਦੀ ਸਿਵਲ ਡਿਫੈਂਸ ਦੇ ਬਚਾਅ ਵਰਕਰਾਂ ਨੇ ਲੰਘੀ ਰਾਤ ਬਾਰਜਾ ਕਸਬੇ ’ਚ ਇਜ਼ਰਾਇਲ ਵੱਲੋਂ ਕੀਤੇ ਹਵਾਈ ਹਮਲੇ ’ਚ ਤਬਾਹ ਹੋਏ ਅਪਾਰਟਮੈਂਟ ਦੇ ਮਲਬੇ ਹੇਠੋਂ 30 ਲਾਸ਼ਾਂ ਕੱਢੀਆਂ. ਸਿਵਲ ਰੱਖਿਆ ਸਰਵਿਸ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ ਪਰ ਇਹ ਸਪੱਸ਼ਟ ਨਹੀਂ ਹੈ ਕਿ ਹਾਲੇ ਕਿੰਨੇ ਹੋਰ ਜ਼ਿੰਦਾ ਲੋਕ ਜਾਂ ਲਾਸ਼ਾਂ ਮਲਬੇ ਹੇਠ ਹਨ। ਮੰਗਲਵਾਰ ਰਾਤ ਨੂੰ ਇਹ ਹਵਾਈ ਹਮਲਾ ਬਿਨਾਂ ਕਿਸੇ ਚਿਤਾਵਨੀ ਤੋਂ ਕੀਤਾ ਗਿਆ ਸੀ। ਇਜ਼ਰਾਇਲੀ ਫੌਜ ਵੱਲੋਂ ਇਸ ਹਮਲੇ ਬਾਰੇ ਕੋਈ ਟਿੱਪਣੀ ਨਹੀਂ ਗਈ ਅਤੇ ਨਾ ਹੀ ਹਾਲੇ ਤੱਕ ਇਸ ਹਮਲੇ ਪਿੱਛੇ ਇਰਾਦੇ ਦਾ ਪਤਾ ਲੱਗਾ ਹੈ। ਮੰਗਲਵਾਰ ਨੂੰ ਹਵਾਈ ਹਮਲਾ ਅਜਿਹੇ ਇਲਾਕੇ ’ਚ ਕੀਤਾ ਗਿਆ, ਜਿਸ ਨੂੰ ਇਜ਼ਰਾਈਲ ਵੱਲੋਂ ਆਮ ਤੌਰ ’ਤੇ ਨਿਸ਼ਾਨਾ ਨਹੀਂ ਬਣਾਇਆ ਜਾਂਦਾ। ਸਿਵਲ ਰੱਖਿਆ ਸਰਵਿਸ ਦੇ ਅਧਿਕਾਰੀ ਮੁਸਤਫ਼ਾ ਦਾਨਾਜ ਕਿਹਾ ਕਿ ਇਹ ਪਤਾ ਨਹੀਂ ਕਿੰਨੇ ਲੋਕ ਜਾਂ ਲਾਸ਼ਾਂ ਹਾਲੇ ਵੀ ਮਲਬੇ ਹੇਠ ਹਨ। ਉਨ੍ਹਾਂ ਆਖਿਆ ਕਿ ਸਾਨੂੰ ਉਮੀਦ ਹੈ ਕਿ ਮਲਬੇ ਹੇਠ ਕੋਈ ਨਹੀਂ ਹੈ ਪਰ ਗੁਆਂਢੀਆਂ ਦਾ ਕਹਿਣਾ ਹੈ ਕਿ ਹਾਲੇ ਵੀ ਕਈ ਜਣੇ ਲਾਪਤਾ ਹਨ। -ਏਪੀ
ਪੇਜਰ ਧਮਾਕੇ: ਲਿਬਨਾਨ ਵੱਲੋਂ ਇਜ਼ਰਾਈਲ ਖ਼ਿਲਾਫ਼ ਯੂਐੱਨ ’ਚ ਸ਼ਿਕਾਇਤ
ਜਨੇਵਾ:
ਲਿਬਨਾਨ ਸਰਕਾਰ ਦੇ ਕਿਰਤ ਮੰਤਰੀ ਮੁਸਤਫ਼ਾ ਬੇਰਾਮ ਨੇ ਅੱਜ ਦੱਸਿਆ ਕਿ ਉਨ੍ਹਾਂ ਦਾ ਮੁਲਕ ਧਮਾਕਖੇਜ਼ ਪੇਜਰ ਨਾਲ ਸਬੰਧਤ ਘਾਤਕ ਹਮਲਿਆਂ ਸਬੰਧੀ ਯੂਐੱਨ ਦੇ ਕਿਰਤ ਸੰਗਠਨ ਕੋਲ ਇਜ਼ਰਾਈਲ ਖ਼ਿਲਾਫ਼ ਕਰ ਰਿਹਾ ਹੈ। ਹਮਲਿਆਂ ’ਚ ਮਾਰੇ ਗਏ ਤੇ ਜ਼ਖਮੀ ਹੋਏ ਲੋਕਾਂ ’ਚ ਮਜ਼ਦੂਰ ਵੀ ਸ਼ਾਮਲ ਸਨ। ਪੇਜਰ ਧਮਾਕੇ ਸਤੰਬਰ ਮਹੀਨੇ ਹੋਏ ਸਨ ਜਿਨ੍ਹਾਂ ਦਾ ਕਥਿਤ ਦੋਸ਼ ਇਜ਼ਰਾਈਲ ’ਤੇ ਲਾਇਆ ਜਾ ਰਿਹਾ ਹੈ। ਇਨ੍ਹਾਂ ਧਮਾਕਿਆਂ ’ਚ 37 ’ਚ ਜਣੇ ਮਾਰੇ ਗਏ ਸਨ ਤੇ 3,000 ਤੋਂ ਵੱਧ ਜ਼ਖ਼ਮੀ ਹੋਏ ਸਨ। -ਏਪੀ