ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੈਸਲੇ ਦੇ ਵਿਗਿਆਨੀਆਂ ਵੱਲੋਂ ਵੈਟਰਨਰੀ ’ਵਰਸਿਟੀ ਦਾ ਦੌਰਾ

10:55 AM Sep 25, 2024 IST
ਵੈਟਰਨਰੀ ’ਵਰਸਿਟੀ ਦੇ ਪਸ਼ੂ ਧਨ ਫਾਰਮ ਦਾ ਦੌਰਾ ਕਰਨ ਮੌਕੇ ਵਫ਼ਦ ਮੈਂਬਰ।

ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਸਤੰਬਰ
ਨੈਸਲੇ ਦੇ ਵਿਗਿਆਨੀਆਂ ਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਵਫ਼ਦ ਵਿੱਚ ਖੇਤੀਬਾੜੀ ਸਬੰਧੀ ਨੈਸਲੇ ਦੇ ਆਲਮੀ ਮੁਖੀ ਪਾਸਕਲ ਚੈਪੋਟ, ਟਿਕਾਊ ਪੌਸ਼ਟਿਕਤਾ ਸਬੰਧੀ ਮੁਖੀ ਹੇਨਰੀ ਫਲੋਰੈਂਸ, ਸਵਿਟਜ਼ਰਲੈਂਡ ਤੋਂ ਖੇਤੀ ਵਿਗਿਆਨੀ ਮੈਨੂਅਲ ਸਕੈਰਰ, ਨਵੀਨ ਪੁਟਲਿੰਗਾਹ, ਸਿੰਗਾਪੁਰ ਅਤੇ ਨੈਸਲੇ ਮੋਗਾ ਤੋਂ ਸੁਮਿਤ ਧੀਮਾਨ ਸ਼ਾਮਲ ਸਨ। ਇਸ ਦੌਰੇ ਦਾ ਮੰਤਵ ਸੰਨ 2050 ਤੱਕ ਪਸ਼ੂਧਨ ਖੇਤਰ ਦੀ ਸ਼ੁੱਧ ਨਿਕਾਸੀ ਨੂੰ ਜ਼ੀਰੋ ਕਰਨ ਦੇ ਟੀਚੇ ਸਬੰਧੀ ਸੰਭਾਵੀ ਸਹਿਯੋਗ ਦੀ ਪੜਚੋਲ ਕਰਨਾ ਸੀ।
ਇਸ ਵਿਚਾਰ-ਵਟਾਂਦਰੇ ਦੌਰਾਨ ’ਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਵਾਤਾਵਰਨ ਸੰਭਾਲ ਪ੍ਰਤੀ ਪੂਰਨ ਤੌਰ ’ਤੇ ਸਮਰਪਿਤ ਹੈ ਅਤੇ ਨੈਸਲੇ ਨਾਲ ਸਾਂਝੇਦਾਰੀ ਵਿੱਚ ਯਕੀਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਸੰਸਥਾਵਾਂ ਦੇ ਸਹਿਯੋਗ ਨਾਲ ਟਿਕਾਊ ਵਿਕਾਸ ਲਈ ਇੱਕ ਨਮੂਨਾ ਤਿਆਰ ਕੀਤਾ ਜਾਵੇਗਾ। ਨਿਰਦੇਸ਼ਕ ਖੋਜ ਡਾ. ਸੰਜੀਵ ਕੁਮਾਰ ਉੱਪਲ ਨੇ ਕਿਹਾ ਕਿ ਖੇਤੀਬਾੜੀ ਅਤੇ ਪਸ਼ੂਧਨ ਪ੍ਰਬੰਧਨ ਸਬੰਧੀ ਟਿਕਾਊ ਵਿਹਾਰਾਂ ਵਾਸਤੇ ਯੂਨੀਵਰਸਿਟੀ ਪ੍ਰਤੀਬੱਧ ਹੈ। ਰਜਿਸਟਰਾਰ ਡਾ. ਹਰਮਨਜੀਤ ਸਿੰਘ ਬਾਂਗਾ ਨੇ ਯੂਨੀਵਰਸਿਟੀ ਦੀਆਂ ਉੱਨਤ ਖੋਜ ਸਹੂਲਤਾਂ ਤੇ ਸਮਰੱਥਾਵਾਂ ਬਾਰੇ ਦੱਸਿਆ। ਡਾ. ਰਵਿੰਦਰ ਸਿੰਘ ਗਰੇਵਾਲ ਨੇ ਵਫ਼ਦ ਨੂੰ ਪਸ਼ੂਧਨ ਫਾਰਮ ਦਾ ਦੌਰਾ ਕਰਵਾਇਆ ਅਤੇ ਚੱਲ ਰਹੇ ਪ੍ਰਾਜੈਕਟਾਂ ਤੇ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਡਾ. ਜਸਪਾਲ ਸਿੰਘ ਹੁੰਦਲ ਨੇ ਡੇਅਰੀ ਪਸ਼ੂਆਂ ਵਿੱਚ ਮਿਥੇਨ ਗੈਸ ਉਤਪਾਦਨ ਨੂੰ ਘਟਾਉਣ ਬਾਰੇ ਯੂਨੀਵਰਸਿਟੀ ਵਿੱਚ ਚੱਲ ਰਹੀਆਂ ਖੋਜਾਂ ਬਾਰੇ ਚਾਨਣਾ ਪਾਇਆ। ਸ੍ਰੀ ਪਾਸਕਲ ਨੇ ਕਿਹਾ ਕਿ ਉਹ ਸਾਂਝੇ ਵਿਸ਼ਿਆਂ ’ਤੇ ਜੁੜ ਕੇ ਕੰਮ ਕਰਨ ਦੇ ਚਾਹਵਾਨ ਹਨ ਅਤੇ ਇਸ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਦੀ ਵੀ ਸ਼ਲਾਘਾ ਕਰਦੇ ਹਨ।

Advertisement

Advertisement