For the best experience, open
https://m.punjabitribuneonline.com
on your mobile browser.
Advertisement

ਨੇਪਾਲੀ ਪ੍ਰਧਾਨ ਮੰਤਰੀ ਪ੍ਰਚੰਡ ਦੀ ਪਤਨੀ ਦਾ ਦੇਹਾਂਤ

08:09 AM Jul 13, 2023 IST
ਨੇਪਾਲੀ ਪ੍ਰਧਾਨ ਮੰਤਰੀ ਪ੍ਰਚੰਡ ਦੀ ਪਤਨੀ ਦਾ ਦੇਹਾਂਤ
Advertisement

ਕਾਠਮੰਡੂ, 12 ਜੁਲਾਈ
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਦੀ ਪਤਨੀ ਸੀਤਾ ਦਾਹਲ ਦਾ ਅੱਜ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਕਈ ਬਿਮਾਰੀਆਂ ਤੋਂ ਪੀੜਤ ਸਨ। ਪ੍ਰਧਾਨ ਮੰਤਰੀ ਦੇ ਪ੍ਰੈੱਸ ਕੋਆਰਡੀਨੇਟਰ ਸੂਰਿਆ ਕਿਰਨ ਸ਼ਰਮਾ ਮੁਤਾਬਕ 69 ਸਾਲਾ ਸੀਤਾ ਦਾ ਕਾਠਮੰਡੂ ਦੇ ਨੌਰਵਿਕ ਇੰਟਰਨੈਸ਼ਨਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਸਵੇਰੇ 8.33 ਵਜੇ ਆਖ਼ਰੀ ਸਾਹ ਲਿਆ। ਸੀਤਾ ਨੂੰ ਦਿਮਾਗ ਦੀ ਬਿਮਾਰੀ ਦੇ ਨਾਲ ਨਾਲ, ਪਾਰਕਨਿਸਨ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਚੰਡ ਦੀ ਪਤਨੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×