For the best experience, open
https://m.punjabitribuneonline.com
on your mobile browser.
Advertisement

ਰਾਮ ਮੰਦਰ ਦੇ ਉਦਘਾਟਨੀ ਸਮਾਗਮ ਲਈ ਵਿਸ਼ੇਸ਼ ਵਸਤੂਆਂ ਭੇਜੇਗਾ ਨੇਪਾਲ

06:40 AM Dec 25, 2023 IST
ਰਾਮ ਮੰਦਰ ਦੇ ਉਦਘਾਟਨੀ ਸਮਾਗਮ ਲਈ ਵਿਸ਼ੇਸ਼ ਵਸਤੂਆਂ ਭੇਜੇਗਾ ਨੇਪਾਲ
Advertisement

ਕਾਠਮੰਡੂ, 24 ਦਸੰਬਰ
ਨੇਪਾਲ ਅਗਲੇ ਮਹੀਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਲਈ ਵੱਖ-ਵੱਖ ਤਰ੍ਹਾਂ ਦੇ ਗਹਿਣੇ, ਭਾਂਡੇ, ਕੱਪੜੇ ਅਤੇ ਮਠਿਆਈਆਂ ਭੇਜੇਗਾ। ‘ਮਾਈ ਰਿਪਬਲਿਕਾ’ ਅਖਬਾਰ ਦੀ ਰਿਪੋਰਟ ਮੁਤਾਬਕ ਇਹ ਵਿਸ਼ੇਸ਼ ਵਸਤੂਆਂ ਭੇਜਣ ਲਈ ਜਨਕਪੁਰ ਧਾਮ ਤੋਂ ਅਯੁੱਧਿਆ ਧਾਮ ਤੱਕ ਯਾਤਰਾ ਕੱਢੀ ਜਾਵੇਗੀ। ਜਾਨਕੀ ਮੰਦਰ ਦੇ ਮਹੰਤ ਰਾਮਰੋਸ਼ਨ ਦਾਸ ਵੈਸ਼ਨਵ ਨੇ ਦੱਸਿਆ ਕਿ ਇਹ ਯਾਤਰਾ 18 ਜਨਵਰੀ ਨੂੰ ਸ਼ੁਰੂ ਹੋ ਕੇ 20 ਜਨਵਰੀ ਨੂੰ ਸਮਾਪਤ ਹੋਵੇਗੀ ਅਤੇ ਲਿਆਂਦੀਆਂ ਗਈਆਂ ਵਸਤਾਂ ਵੀ ਉਸੇ ਦਿਨ ਸ੍ਰੀ ਰਾਮ ਮੰਦਰ ਟਰੱਸਟ ਨੂੰ ਸੌਂਪ ਦਿੱਤੀਆਂ ਜਾਣਗੀਆਂ। ਮੂਰਤੀ ਸਥਾਪਨਾ ਸਮਾਗਮ 22 ਜਨਵਰੀ ਨੂੰ ਹੋਵੇਗਾ। ਜਾਣਕਾਰੀ ਅਨੁਸਾਰ ਜਨਕਪੁਰ ਧਾਮ ਤੋਂ ਸ਼ੁਰੂ ਹੋਈ ਯਾਤਰਾ ਜਲੇਸ਼ਵਰ ਨਾਥ, ਮਲੰਗਵਾ, ਸਿਮਰੌਨਗੜ੍ਹ ਅਤੇ ਬੀਰਗੰਜ ਤੋਂ ਹੁੰਦੀ ਹੋਈ ਕੁਸ਼ੀਨਗਰ, ਸਿਧਾਰਥ ਨਗਰ ਅਤੇ ਗੋਰਖਪੁਰ ਤੋਂ ਉੱਤਰ ਪ੍ਰਦੇਸ਼ ਦੇ ਅਯੁੱਧਿਆ ਪਹੁੰਚੇਗੀ। ਇਸ ਤੋਂ ਪਹਿਲਾਂ ਨੇਪਾਲ ਵਿੱਚ ਕਾਲੀਗੰਡਕੀ ਨਦੀ ਦੇ ਕਿਨਾਰੇ ਤੋਂ ਇਕੱਠੇ ਕੀਤੇ ਸ਼ਾਲੀਗ੍ਰਾਮ ਪੱਥਰਾਂ ਨੂੰ ਭਗਵਾਨ ਰਾਮ ਦੀ ਮੂਰਤੀ ਬਣਾਉਣ ਲਈ ਅਯੁੱਧਿਆ ਭੇਜਿਆ ਗਿਆ ਸੀ, ਇਸ ਮੂਰਤੀ ਨੂੰ ਉਦਘਾਟਨ ਵਾਲੇ ਦਿਨ ਮੰਦਰ ਵਿੱਚ ਸਥਾਪਤ ਕੀਤਾ ਜਾਵੇਗਾ। -ਪੀਟੀਆਈ

Advertisement

Advertisement
Advertisement
Author Image

Advertisement