ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੇਪਾਲ: ਢਿੱਗਾਂ ਡਿੱਗਣ ਕਾਰਨ ਲਪੇਟ ਚ ਆਈਆਂ ਦੋ ਬੱਸਾਂ ਨਦੀ 'ਚ ਵਹੀਆਂ

11:37 AM Jul 12, 2024 IST
ਬਚਾਅ ਮੁਹਿੰਮ ਦੌਰਾਨ ਨੇਪਾਲੀ ਫੌਜ ਦੇ ਜਵਾਨ ਅਤੇ ਹੋਰ। PTI
ਕਾਠਮੰਡੂ, 12 ਜੁਲਾਈ
ਨੇਪਾਲ ਵਿਚ ਸ਼ੁੱਕਰਵਾਰ ਸਵੇਰ ਢਿੱਗਾਂ ਡਿੱਗਣ ਕਾਰਨ ਉਸਦੀ ਲਪੇਟ ਵਿਚ ਆਈਆਂ ਦੋ ਬੱਸਾਂ ਨਦੀ ਵਿਚ ਵਹਿ ਗਈਆਂ, ਜਿਸ ਕਾਰਨ 7 ਭਾਰਤੀਆਂ ਸਮੇਤ 60 ਯਾਤਰੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਚਿਤਵਨ ਦੇ ਜ਼ਿਲ੍ਹਾ ਅਧਿਕਾਰੀ ਇੰਦਰ ਦੇਵ ਯਾਦਵ ਨੇ ਦੱਸਿਆ ਕਿ ਕਾਠਮੰਡੂ ਜਾ ਰਹੀ ਏਂਜਲ ਬੱਸ ਅਤੇ ਰਾਜਧਾਨੀ ਤੋਂ ਗੌੜ ਲਈ ਰਵਾਨਾ ਹੋਈ ਗਣਪਤੀ ਡੀਲਕਸ ਸਵੇਰੇ 3.30 ਵਜੇ ਘਟਨਾ ਗ੍ਰਸਤ ਹੋਈਆਂ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਬੱਸ ਵਿਚ 24 ਅਤੇ ਦੂਸਰੀ ਬੱਸ ਵਿਚ 41 ਯਾਤਰੀ ਸਵਾਰ ਸਨ ਜਿਨ੍ਹਾਂ ਚੋ ਤਿੰਨ ਯਾਤਰੀਆਂ ਨੇ ਬੱਸ ਤੋ ਛਾਲ ਮਾਰ ਦਿੱਤੀ ਅਤੇ ਮਲਬੇ ਨਾਲ ਵਹਿਣ ਤੋ ਬਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 7 ਭਾਰਤੀਆਂ ਸਮੇਤ ਕੁੱਲ 60 ਯਾਤਰੀ ਲਾਪਤਾ ਹਨ। ਕਈ ਥਾਵਾਂ 'ਤੇ ਢਿੱਗਾਂ ਡਿੱਗਣ ਕਾਰਨ ਨਰਾਇਣਘਾਟ-ਮੁਗਲਿੰਗ ਸੜਕ 'ਤੇ ਆਵਾਜਾਈ ਵਿੱਚ ਵਿਘਨ ਪਿਆ ਹੈ। -ਪੀਟੀਆਈ
Advertisement
Advertisement
Advertisement