ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੇਪਾਲ: ਰਾਸ਼ਟਰਪਤੀ ਨੇ ਓਲੀ ਨੂੰ ਨਵਾਂ ਪ੍ਰਧਾਨ ਮੰਤਰੀ ਥਾਪਿਆ

07:16 AM Jul 15, 2024 IST
ਪ੍ਰਧਾਨ ਮੰਤਰੀ ਥਾਪੇ ਜਾਣ ਮਗਰੋਂ ਆਪਣੇ ਸਮਰਥਕਾਂ ਨਾਲ ਕੇਪੀ ਓਲੀ। -ਫੋਟੋ: ਏਪੀ/ਪੀਟੀਆਈ

ਕਾਠਮੰਡੂ, 14 ਜੁਲਾਈ
ਚੀਨ ਵੱਲ ਝੁਕਾਅ ਰੱਖਣ ਵਾਲੇ ਸੀਪੀਐੱਨ-ਯੂਐੱਮਐੱਲ ਦੇ ਚੇਅਰਮੈਨ ਕੇਪੀ ਸ਼ਰਮਾ ਓਲੀ (72) ਨੂੰ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਨੇਪਾਲੀ ਕਾਂਗਰਸ ਦੀ ਹਮਾਇਤ ਨਾਲ ਨਵੀਂ ਗੱਠਜੋੜ ਸਰਕਾਰ ਦੀ ਅਗਵਾਈ ਕਰਨਗੇ। ਪੁਸ਼ਪ ਕਮਲ ਦਾਹਲ ਪ੍ਰਚੰਡ ਦੀ ਸ਼ੁੱਕਰਵਾਰ ਨੂੰ ਸਰਕਾਰ ਡਿੱਗਣ ਮਗਰੋਂ ਸੰਵਿਧਾਨ ਦੀ ਧਾਰਾ 76 (2) ਤਹਿਤ ਨਵੀਂ ਸਰਕਾਰ ਦੇ ਗਠਨ ਦਾ ਅਮਲ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਰਾਮ ਚੰਦਰ ਪੌਡਲ ਨੇ ਓਲੀ ਨੂੰ ਨਵਾਂ ਪ੍ਰਧਾਨ ਮੰਤਰੀ ਥਾਪਿਆ। ਓਲੀ ਸੋਮਵਾਰ ਸਵੇਰੇ 11 ਵਜੇ ਰਾਸ਼ਟਰਪਤੀ ਭਵਨ ਦੀ ਮੁੱਖ ਇਮਾਰਤ ਸ਼ੀਤਲ ਨਿਵਾਸ ’ਚ ਹਲਫ਼ ਲੈਣਗੇ। ਓਲੀ ਨੇ ਸ਼ੁੱਕਰਵਾਰ ਰਾਤ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਉਨ੍ਹਾਂ ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦਰ ਦਿਓਬਾ ਦੀ ਹਮਾਇਤ ਨਾਲ 165 ਮੈਂਬਰਾਂ ਦੇ ਦਸਤਖ਼ਤ ਵਾਲਾ ਪੱਤਰ ਰਾਸ਼ਟਰਪਤੀ ਨੂੰ ਸੌਂਪਿਆ ਸੀ। ਇਸ ’ਚ ਸੀਪੀਐੱਨ-ਯੂਐੱਮਐੱਲ ਦੇ 77 ਅਤੇ ਨੇਪਾਲੀ ਕਾਂਗਰਸ ਦੇ 88 ਮੈਂਬਰਾਂ ਦੇ ਨਾਮ ਸ਼ਾਮਲ ਹਨ। ਸੀਪੀਐੱਨ-ਮਾਓਵਾਦੀ ਸੈਂਟਰ ਦੇ ਚੇਅਰਮੈਨ ਪ੍ਰਚੰਡ ਸੰਸਦ ’ਚ ਸ਼ੁੱਕਰਵਾਰ ਨੂੰ ਭਰੋਸੇ ਦਾ ਵੋਟ ਹਾਸਲ ਨਹੀਂ ਕਰ ਸਕੇ ਸਨ ਜਿਸ ਮਗਰੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਨਵੀਂ ਗੱਠਜੋੜ ਸਰਕਾਰ ਬਣਾਉਣ ਲਈ ਦਿਓਬਾ ਅਤੇ ਓਲੀ ਵਿਚਕਾਰ ਸੱਤ ਨੁਕਾਤੀ ਸਮਝੌਤਾ ਹੋਇਆ ਹੈ। ਸਮਝੌਤੇ ਮੁਤਾਬਕ ਓਲੀ 18 ਮਹੀਨਿਆਂ ਲਈ ਪ੍ਰਧਾਨ ਮੰਤਰੀ ਰਹਿਣਗੇ। ਇਸ ਤੋਂ ਪਹਿਲਾਂ ਓਲੀ 11 ਅਕਤੂਬਰ 2015 ਤੋਂ 3 ਅਗਸਤ 2016 ਅਤੇ ਫਿਰ 5 ਫਰਵਰੀ 2018 ਤੋਂ 13 ਜੁਲਾਈ 2021 ਤੱਕ ਪ੍ਰਧਾਨ ਮੰਤਰੀ ਰਹੇ ਸਨ। -ਪੀਟੀਆਈ

Advertisement

Advertisement
Advertisement