ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੇਪਾਲ: ਪ੍ਰਧਾਨ ਮੰਤਰੀ ਓਲੀ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

07:50 AM Jul 21, 2024 IST

ਕਾਠਮੰਡੂ, 20 ਜੁਲਾਈ
ਨੇਪਾਲ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਕੇਪੀ ਓਲੀ ਵੱਲੋਂ ਐਤਵਾਰ ਨੂੰ ਸੰਸਦ ’ਚ ਭਰੋਸੇ ਦਾ ਵੋਟ ਹਾਸਲ ਕਰਨ ਦੀ ਉਮੀਦ ਹੈ। ਖੱਬੇਪੱਖੀ ਆਗੂ ਓਲੀ (72) ਨੇ ਸੱਤਾ ਸੰਘਰਸ਼ ਨਾਲ ਜੂਝ ਰਹੇ ਹਿਮਾਲਿਆਈ ਦੇਸ਼ ’ਚ ਇੱਕ ਹੋਰ ਗੱਠਜੋੜ ਸਰਕਾਰ ਦੀ ਅਗਵਾਈ ਲਈ ਸੋਮਵਾਰ ਨੂੰ ਚੌਥੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਸੀ ਤੇ ਉਹ ਹੁਣ 21 ਜੁਲਾਈ ਨੂੰ ਭਰੋਸੇ ਦਾ ਵੋਟ ਹਾਸਲ ਕਰਨਗੇ। ਨੇਪਾਲ ਦੇ ਸੰਵਿਧਾਨ ਮੁਤਾਬਕ ਓਲੀ ਨੂੰ ਨਿਯੁਕਤੀ ਤੋਂ 30 ਦਿਨਾਂ ਅੰਦਰ ਸੰਸਦ ’ਚ ਭਰੋਸੇ ਦਾ ਵੋਟ ਹਾਸਲ ਕਰਨ ਦੀ ਲੋੜ ਹੈ, ਜਿਹੜਾ ਉਨ੍ਹਾਂ ਵੱਲੋਂ ਸੌਖਿਆਂ ਹੀ ਹਾਸਲ ਕਰ ਲੈਣ ਦੀ ਸੰਭਾਵਨਾ ਹੈ। ਦੇਸ਼ ਦੀ 275 ਮੈਂਬਰੀ ਸੰਸਦ ’ਚ ਸਰਕਾਰ ਬਣਾਉਣ ਲਈ ਸਿਰਫ 138 ਮੈਂਬਰਾਂ ਦੀ ਲੋੜ ਹੈ। ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਵੱਲੋਂ ਪਿਛਲੇ ਹਫ਼ਤੇ ਭਰੋਸੇ ਦਾ ਵੋਟ ਹਾਸਲ ਨਾ ਕਰ ਸਕਣ ਮਗਰੋਂ ਓਲੀ ਦੀ ਪਾਰਟੀ ਨੇਪਾਲੀ ਕਾਂਗਰਸ ਨੇ ਨੇਪਾਲ ਕਮਿਊਨਿਸਟ ਪਾਰਟੀ-ਯੂਐੱਮਐੱਲ ਨਾਲ ਗੱਠਜੋੜ ਕਰ ਲਿਆ ਸੀ। ਨੇਪਾਲੀ ਕਾਂਗਰਸ ਸੰਸਦ ’ਚ ਸਭ ਤੋਂ ਵੱਡੀ ਪਾਰਟੀ ਹੈ। ਦੋਵਾਂ ਪਾਰਟੀਆਂ ਦੇ ਕੁੱਲ ਮਿਲਾ ਕੇ 167 ਮੈਂਬਰ ਹਨ ਜਦਕਿ ਗੱਠਜੋੜ ’ਚ ਸ਼ਾਮਲ ਦੋ ਹੋਰ ਪਾਰਟੀਆਂ ਸਮਾਜਵਾਦੀ ਪਾਰਟੀ ਅਤੇ ਲੋਕਤੰਤਰਿਕ ਸਮਾਜਵਾਦੀ ਪਾਰਟੀ ਕੋਲ ਕ੍ਰਮਵਾਰ 7 ਤੇ 4 ਸੀਟਾਂ ਹਨ। ਇਸ ਨਾਲ ਸੱਤਾਧਾਰੀ ਗੱਠਜੋੜ ਕੋਲ 275 ਮੈਂਬਰੀ ਸੰਸਦ ’ਚ 178 ਸੀਟਾਂ ਹਨ। ਓਲੀ ਨੂੰ ਰਾਸ਼ਟਰੀ ਪ੍ਰਜਾਤੰਤਰ ਪਾਰਟੀ, ਜੇਐੱਸਪੀਐੱਨ, ਨਾਗਰਿਕ ਉਨਮੁਕਤੀ ਪਾਰਟੀ ਤੇ ਜਨਮਤ ਪਾਰਟੀ ਦੇ ਮੈਂਬਰਾਂ ਦੀਆਂ ਵੋਟਾਂ ਮਿਲਣ ਦੀ ਵੀ ਸੰਭਾਵਨਾ ਹੈ। -ਪੀਟੀਆਈ

Advertisement

ਤਿੰਨ ਵਿਰੋਧੀ ਪਾਰਟੀਆਂ ਵੱਲੋਂ ਓਲੀ ਖਿਲਾਫ਼ ਵੋਟ ਪਾਉਣ ਦਾ ਫੈਸਲਾ

ਕਾਠਮੰਡੂ: ਨੇਪਾਲ ’ਚ ਤਿੰਨ ਵਿਰੋਧੀ ਪਾਰਟੀਆਂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਓਲੀ ਖਿਲਾਫ਼ ਵੋਟ ਪਾਉਣ ਦਾ ਫੈ਼ਸਲਾ ਕੀਤਾ ਹੈ। ਵਿਰੋਧੀ ਪਾਰਟੀਆਂ ’ਚ ਪ੍ਰਚੰਡ ਦੀ ਪਾਰਟੀ ਸੀਪੀਐੱਨ-ਐੱਮਸੀ ਤੋਂ ਇਲਾਵਾ ਰਾਸ਼ਟਰੀ ਸਵਤੰਤਰ ਪਾਰਟੀ ਤੇ ਸੀਪੀਐੱਨ-ਯੂਐੱਸ ਸ਼ਾਮਲ ਹਨ। ਅਖਬਾਰ ‘ਕਾਠਮੰਡੂ ਪੋਸਟ’ ਨੇ ਪ੍ਰਚੰਡ ਦੇ ਨਿੱਜੀ ਸਕੱਤਰ ਰਾਮੇਸ਼ ਮੱਲਾ ਦੇ ਹਵਾਲੇ ਨਾਲ ਕਿਹਾ, ‘‘ਪ੍ਰਚੰਡ, ਆਰਐੱਸਪੀ ਮੁਖੀ ਰਬੀ ਲਾਮੀਛਾਨੇ ਅਤੇ ਯੂਨੀਫਾਈਡ ਸੋਸ਼ਲਿਸਟ ਦੇ ਪ੍ਰਧਾਨ ਮਾਧਵ ਕੁਮਾਰ ਨੇਪਾਲ ਨੇ ਸਿੰਘ ਦਰਬਾਰ ’ਚ ਲੰਘੇ ਦਿਨ ਸਾਂਝੀ ਮੀਟਿੰਗ ਮਗਰੋਂ ਓਲੀ ਖਿਲਾਫ਼ ਵੋਟ ਪਾਉਣ ਦਾ ਫ਼ੈਸਲਾ ਲਿਆ।’’ -ਪੀਟੀਆਈ

Advertisement
Advertisement
Advertisement