For the best experience, open
https://m.punjabitribuneonline.com
on your mobile browser.
Advertisement

ਨੇਪਾਲ: ਪ੍ਰਚੰਡ ਨੇ ਨੇਪਾਲੀ ਕਾਂਗਰਸ ਨਾਲੋਂ ਨਾਤਾ ਤੋੜਿਆ

07:08 AM Mar 05, 2024 IST
ਨੇਪਾਲ  ਪ੍ਰਚੰਡ ਨੇ ਨੇਪਾਲੀ ਕਾਂਗਰਸ ਨਾਲੋਂ ਨਾਤਾ ਤੋੜਿਆ
ਨਵੇਂ ਗੱਠਜੋੜ ਲਈ ਸੀਪੀਐੱਨ (ਯੂਐੱਮਐੱਲ) ਦੇ ਚੇਅਰਮੈਨ ਕੇਪੀ ਸ਼ਰਮਾ ਓਲੀ ਨਾਲ ਹੱਥ ਮਿਲਾਉਂਦੇ ਹੋਏ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ‘ਪ੍ਰਚੰਡ’। -ਫੋਟੋ: ਏਐੱਨਆਈ
Advertisement

* ਸਾਬਕਾ ਪ੍ਰਧਾਨ ਮੰਤਰੀ ਓਲੀ ਦੀ ਪਾਰਟੀ ਨਾਲ ਨਵਾਂ ਗੱਠਜੋੜ ਬਣਾਇਆ
* ਵਜ਼ਾਰਤ ਵਿੱਚ ਫੇਰਬਦਲ

Advertisement

ਕਾਠਮੰਡੂ, 4 ਮਾਰਚ
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨੇ ਮਤਭੇਦਾਂ ਦੇ ਮੱਦੇਨਜ਼ਰ ਨੇਪਾਲੀ ਕਾਂਗਰਸ ਨਾਲੋਂ ਆਪਣੀ ਕਰੀਬ 15 ਮਹੀਨਿਆਂ ਦੀ ਭਾਈਵਾਲੀ ਖਤਮ ਕਰਨ ਮਗਰੋਂ ਅੱਜ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਪਾਰਟੀ ਨਾਲ ਨਵਾਂ ਗੱਠਜੋੜ ਬਣਾ ਲਿਆ ਹੈ। ਇਸ ਦੌਰਾਨ ਪ੍ਰਚੰਡਾ ਦੀ ਅਗਵਾਈ ਵਾਲੀ ਵਜ਼ਾਰਤ ਵਿੱਚ ਫੇਰਬਦਲ ਵੀ ਕੀਤਾ ਗਿਆ ਅਤੇ ਤਿੰਨ ਮੰਤਰੀਆਂ ਨੂੰ ਅਹੁਦੇ ਤੇ ਰਾਜਦਾਰੀ ਦੀ ਸਹੁੰ ਚੁਕਾਈ ਗਈ। ਨੇਪਾਲ ਕਮਿਊਨਿਸਟ ਪਾਰਟੀ (ਯੂਨੀਫਾਈਡ ਮਾਰਕਸਵਾਦੀ-ਲੈਨਿਨਵਾਦੀ) ਦੇ ਪਦਮ ਗਿਰੀ, ਨੇਪਾਲ ਕਮਿਊਨਿਸਟ ਪਾਰਟੀ (ਮਾਓਵਾਦੀ ਕੇਂਦਰ) ਦੇ ਹਿਤ ਬਹਾਦਰ ਤਮੰਗ ਅਤੇ ਰਾਸ਼ਟਰੀ ਸਵਤੰਤਰ ਪਾਰਟੀ (ਆਰਐੱਸਪੀ) ਦੇ ਡੋਲ ਪ੍ਰਸਾਦ ਆਰਿਆ ਨੂੰ ਨਵੀਂ ਵਜ਼ਾਰਤ ਵਿੱਚ ਸ਼ਾਮਲ ਕੀਤਾ ਗਿਆ। ਨੇਪਾਲ ਕਮਿਊਨਿਸਟ ਪਾਰਟੀ (ਮਾਓਵਾਦੀ ਕੇਂਦਰ) ਦੇ ਨੇਤਾ ਨੇ ਕਿਹਾ ਕਿ ਪ੍ਰਚੰਡ ਦੀ ਅਗਵਾਈ ਵਾਲੀ ਸੀਪੀਐੱਨ (ਮਾਓਵਾਦੀ ਕੇਂਦਰ) ਅਤੇ ਸ਼ੇਰ ਬਹਾਦੁਰ ਦਿਓਬਾ ਦੀ ਅਗਵਾਈ ਵਾਲੀ ਨੇਪਾਲੀ ਕਾਂਗਰਸ ਵਿਚਾਲੇ ਗਠਜੋੜ ਖਤਮ ਹੋ ਗਿਆ ਹੈ ਕਿਉਂਕਿ ਦੋਵਾਂ ਚੋਟੀ ਦੇ ਆਗੂਆਂ ਵਿਚਾਲੇ ਮਤਭੇਦ ਡੂੰਘੇ ਹੋ ਗਏ ਹਨ।
ਸੀਪੀਐੱਨ (ਮਾਓਵਾਦੀ) ਦੇ ਸਕੱਤਰ ਗਣੇਸ਼ ਸ਼ਾਹ ਨੇ ਕਿਹਾ, ‘‘ਨੇਪਾਲੀ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਨਾਲ ਸਹਿਯੋਗ ਨਹੀਂ ਕੀਤਾ ਗਿਆ। ਇਸ ਲਈ ਅਸੀਂ ਨਵੇਂ ਗੱਠਜੋੜ ਬਾਰੇ ਸੋਚਣ ਲਈ ਮਜਬੂਰ ਹੋਏ ਹਾਂ।’’ ਪ੍ਰਚੰਡਾ 25 ਦਸੰਬਰ 2022 ਨੂੰ ਨੇਪਾਲੀ ਕਾਂਗਰਸ ਦੇ ਸਮਰਥਨ ਨਾਲ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਸਨ। ਪ੍ਰਤੀਨਿਧ ਸਦਨ ਦੀ ਸਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਨਾਲ ਗੱਠਜੋੜ ਤੋੜਨ ਤੋਂ ਬਾਅਦ ਪ੍ਰਚੰਡ ਨੇ ਓਲੀ ਦੀ ਅਗਵਾਈ ਵਾਲੀ ਨੇਪਾਲ ਕਮਿਊਨਿਸਟ ਪਾਰਟੀ (ਯੂਨੀਫਾਈਡ ਮਾਰਕਸਵਾਦੀ-ਲੈਨਿਨਵਾਦੀ) ਨਾਲ ਹੱਥ ਮਿਲਾ ਲਿਆ। ਹਾਲਾਂਕਿ, ਓਲੀ ਨੂੰ ਪ੍ਰਚੰਡ ਦਾ ਸਭ ਤੋਂ ਵੱਡਾ ਆਲੋਚਕ ਮੰਨਿਆ ਜਾਂਦਾ ਹੈ। ਪਿਛਲੇ ਸਾਲ, ਰਾਸ਼ਟਰਪਤੀ ਚੋਣਾਂ ਲਈ ਮੁੱਖ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਹਮਾਇਤ ਦੇਣ ’ਤੇ ਮਤਭੇਦ ਮਗਰੋਂ ਸੀਪੀਐੱਨ-ਯੂਐੱਮਐੱਲ ਨੇ ਪ੍ਰਚੰਡ ਦੀ ਅਗਵਾਈ ਵਾਲੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×