ਨੇਪਾਲ ਹੜ੍ਹ: ਰਾਹਤ ਤੇ ਬਚਾਅ ਮੁਹਿੰਮ ਤੀਜੇ ਦਿਨ ਵੀ ਜਾਰੀ
07:20 AM Oct 01, 2024 IST
Advertisement
ਕਾਠਮੰਡੂ, 30 ਸਤੰਬਰ
ਨੇਪਾਲ ਵਿੱਚ ਮੀਂਹ ਮਗਰੋਂ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ ਵਧ ਕੇ ਲਗਪਗ 200 ਹੋ ਗਈ ਹੈ, ਜਦਕਿ ਘੱਟੋ-ਘੱਟ 30 ਹੋਰ ਲਾਪਤਾ ਹਨ। ਇਸ ਦੇ ਨਾਲ ਹੀ ਰਾਹਤ ਤੇ ਬਚਾਅ ਮੁਹਿੰਮ ਲਗਾਤਾਰ ਤੀਜੇ ਦਿਨ ਵੀ ਜਾਰੀ ਰਹੀ। ਪਿਛਲੇ ਸ਼ੁੱਕਰਵਾਰ ਤੋਂ ਲਗਾਤਾਰ ਪੈ ਰਹੇ ਮੀਂਹ ਮਗਰੋਂ ਹੜ੍ਹ ਆਉਣ ਕਾਰਨ ਥਾਂ-ਥਾਂ ’ਤੇ ਢਿੱਗਾਂ ਡਿੱਗ ਗਈਆਂ ਜਿਸ ਨਾਲ ਦੇਸ਼ ਵਿੱਚ ਤਬਾਹੀ ਮਚ ਗਈ। ‘ਮਾਈਰਿਪਬਲਿਕਾ’ ਨਿਊਜ਼ ਪੋਰਟਲ ਨੇ ਹਥਿਆਰਬੰਦ ਪੁਲੀਸ ਬਲ ਦੇ ਹਵਾਲੇ ਨਾਲ ਦੱਸਿਆ ਕਿ ਲਗਾਤਾਰ ਮੀਂਹ ਪੈਣ, ਢਿੱਗਾਂ ਡਿੱਗਣ ਅਤੇ ਹੜ੍ਹ ਦੌਰਾਨ ਘੱਟੋ-ਘੱਟ 204 ਮੌਤਾਂ ਹੋ ਗਈਆਂ ਹਨ। ਪੋਰਟਲ ਨੇ ਕਿਹਾ ਕਿ ਇਸ ਆਫਤ ਵਿੱਚ ਦੇਸ਼ ਵਿੱਚ 89 ਜਣੇ ਜ਼ਖ਼ਮੀ ਵੀ ਹੋਏ ਹਨ, ਜਦਕਿ 33 ਹੋਰ ਲਾਪਤਾ ਹਨ। ਸਰਬਪਾਰਟੀ ਮੀਟਿੰਗ ਵਿੱਚ ਰਾਹਤ ਅਤੇ ਮੁੜ-ਵਸੇਬੇ ਦੇ ਯਤਨਾਂ ਨੂੰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। -ਪੀਟੀਆਈ
Advertisement
Advertisement
Advertisement