ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੇਪਾਲ ਬੱਸ ਹਾਦਸਾ: ਬਚਾਅ ਕਰਮੀਆਂ ਨੂੰ ਹੁਣ ਤੱਕ 11 ਲਾਸ਼ਾਂ ਮਿਲੀਆਂ

02:57 PM Jul 15, 2024 IST
File Photo (PTI)

ਕਾਠਮੰਡੁ, 15 ਜੁਲਾਈ
ਬੀਤੇ ਸ਼ੁੱਕਰਵਾਰ ਨੇਪਾਲ ਵਿਚ ਢਿੱਗਾਂ ਡਿੱਗਣ ਕਾਰਨ ਸਵਾਰੀਆਂ ਨਾਲ ਭਰੀਆਂ ਦੋ ਬੱਸਾਂ ਨਦੀ ਵਿਚ ਵਹਿ ਗਈਆਂ ਸਨ। ਇਸ ਸਬੰਧ ਵਿੱਚ ਜਾਰੀ ਰਾਹਤ ਕਾਰਜਾਂ ਮੌਕੇ ਬਚਾਅ ਕਰਮੀਆਂ ਨੂੰ ਹੁਣ ਤੱਕ 11 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪ੍ਰਸ਼ਾਸਨਿਕ ਅਧਿਕਾਰੀ ਖੀਮਾ ਨੰਦਾ ਨੇ ਦੱਸਿਆ ਕਿ ਮ੍ਰਿਤਕਾਂ ਵਿਚੋਂ ਤਿੰਨ ਭਾਰਤੀ ਅਤੇ 4 ਨੇਪਾਲੀ ਨਾਗਰਿਕ ਹਨ ਅਤੇ ਕੁੱਝ ਵਿਅਕਤੀਆਂ ਦੀ ਪਹਿਚਾਣ ਕਰਨੀ ਬਾਕੀ ਹੈ। ਉਨ੍ਹਾਂ ਕਿਹਾ ਕਿ ਲਾਪਤਾ ਵਿਅਕਤੀਆਂ ਦੀ ਤਾਲਾਸ਼ ਜਾਰੀ ਹੈ ਇਸਨੂੰ ਹਾਲੇ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮਲਬੇ ਨਾਲ ਵਹਿਣ ਕਾਰਨ ਬੱਸਾਂ ਤ੍ਰਿਸ਼ੂਲੀ ਵਿਚ ਜਾ ਡਿੱਗੀਆਂ ਅਤੇ ਲਾਸ਼ਾਂ 50 ਤੋਂ 100 ਕਿਲੋਮੀਟਰ ਦੀ ਦੂਰੀ ਤੋਂ ਮਿਲ ਰਹੀਆਂ ਹਨ। ਅਧਿਕਾਰੀ ਨੇ ਦੱਸਿਆ ਜਿੰਨ੍ਹਾਂ ਖੇਤਰਾਂ ਵਿਚ ਮੌਸਮ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ ਉਥੇ ਰਾਤ ਨੂੰ ਯਾਤਰੀ ਬੱਸਾਂ ਚਲਾਉਣ 'ਤੇ ਪਾਬੰਦੀ ਲਾਈ ਗਈ ਹੈ। -ਏਪੀ

Advertisement

Advertisement