ਮਾਊਂਟ ਐਵਰੈਸਟ ਤੋਂ 10 ਟਨ ਕਚਰਾ ਇਕੱਠਾ ਕਰੇਗੀ ਨੇਪਾਲ ਦੀ ਫੌਜ
07:40 AM Apr 08, 2024 IST
ਕਾਠਮੰਡੂ, 7 ਅਪਰੈਲ
ਨੇਪਾਲ ਦੀ ਫੌਜ ਨੇ ਅੱਜ ਕਿਹਾ ਕਿ ਉਹ ਐਵਰੈਸਟ ਖ਼ਿੱਤੇ ’ਚ ਪਹਾੜ ਸਫ਼ਾਈ ਮੁਹਿੰਮ-2024 ਦੌਰਾਨ ਮਾਊਂਟ ਐਵਰੈਸਟ ਤੋਂ ਲਗਪਗ 10 ਟਨ ਕਚਰਾ ਇਕੱਠਾ ਕਰੇਗੀ ਅਤੇ ਉਥੇ ਪਈਆਂ ਪੰਜ ਲਾਸ਼ਾਂ ਹੇਠਾਂ ਲਿਆਵੇਗੀ। ਨੇਪਾਲ ਫੌਜ ਦੇ ਇੱਕ ਸੂਤਰ ਮੁਤਾਬਕ ਮੇਜਰ ਆਦਿੱਤਿਆ ਕਾਰਕੀ ਦੀ ਅਗਵਾਈ ਹੇਠ 12 ਮੈਂਬਰੀ ਟੀਮ ਮਾਊਂਟ ਐਵਰੈਸਟ, ਮਾਊਂਟ ਲਹੋਤਸੇ ਅਤੇ ਮਾਊਂਟ ਨੁਪਤਸੇ ਤੋਂ ਕਚਰਾ ਲਿਆਉਣ ਲਈ 14 ਅਪਰੈਲ ਨੂੰ ਐਵਰੈਸਟ ਬੇਸ ਕੈਂਪ ’ਤੇ ਚੜ੍ਹਾਈ ਕਰੇਗੀ। ਸੂਤਰ ਨੇ ਦੱਸਿਆ ਕਿ ਸ਼ੇਰਪਿਆਂ ਦੀ 18 ਮੈਂਬਰੀ ਟੀਮ ਫੌਜ ਦੇ ਇਸ ਸਫ਼ਾਈ ਮਿਸ਼ਨ ’ਚ ਸਹਿਯੋਗ ਦੇਵੇਗੀ। ਨੇਪਾਲ ਆਰਮੀ ਦੇ ਤਰਜਮਾਨ ਬ੍ਰਿਗੇਡੀਅਰ ਜਨਰਲ ਕ੍ਰਿਸ਼ਨਾ ਪ੍ਰਸਾਦ ਭੰਡਾਰੀ ਨੇ ਕਿਹਾ ਕਿ ਨੇਪਾਲ ਫੌਜ ਮੁਖੀ ਜਨਰਲ ਪ੍ਰਭੂਰਾਮ ਸ਼ਰਮਾ 11 ਅਪਰੈਲ ਨੂੰ ਇਥੋਂ ਮੁਹਿੰਮ ਦੀ ਸ਼ੁਰੂਆਤ ਕਰਨਗੇ ਅਤੇ ਟੀਮ ਮਾਊਂਟ ਐਵਰੈਸਟ ਤੋਂ ਘੱਟੋ-ਘੱਟ 10 ਟਨ ਕਚਰਾ ਤੇ ਉਥੇ ਪਈਆਂ ਪਰਬਤਾਰੋਹੀਆਂ ਦੀਆਂ 5 ਲਾਸ਼ਾਂ ਲਿਆਵੇਗੀ। -ਪੀਟੀਆਈ
Advertisement
Advertisement