ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੇਪਾਲ: ਬੱਸ ਦਰਿਆ ’ਚ ਡਿੱਗਣ ਕਾਰਨ 27 ਭਾਰਤੀ ਸ਼ਰਧਾਲੂ ਹਲਾਕ, 16 ਜ਼ਖ਼ਮੀ

07:37 AM Aug 24, 2024 IST
ਘਟਨਾ ਸਥਾਨ ’ਤੇ ਬਚਾਅ ਕਾਰਜ ਚਲਾਉਂਦੇ ਹੋਏ ਸੁਰੱਖਿਆ ਕਰਮੀ। -ਫੋਟੋ: ਰਾਇਟਰਜ਼

ਕਾਠਮੰਡੂ/ਮੁੰਬਈ, 23 ਅਗਸਤ
ਮੱਧ ਨੇਪਾਲ ’ਚ ਭਾਰਤੀ ਸ਼ਰਧਾਲੂਆਂ ਨਾਲ ਭਰੀ ਬੱਸ ਦੇ ਅੱਜ 150 ਮੀਟਰ ਹੇਠਾਂ ਮਰਸਯਾਂਗਦੀ ਦਰਿਆ ’ਚ ਡਿੱਗਣ ਕਾਰਨ 27 ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ। ਭਾਰਤੀ ਸੈਲਾਨੀਆਂ ਨਾਲ ਭਰੀ ਬੱਸ ਮਹਾਰਾਸ਼ਟਰ ਤੋਂ 10 ਦਿਨ ਦੇ ਟੂਰ ’ਤੇ ਨੇਪਾਲ ਪਹੁੰਚੀ ਸੀ। ਬਚਾਅ ਕਾਰਜਾਂ ਲਈ ਨੇਪਾਲੀ ਫੌਜ ਨੇ ਹੈਲੀਕਾਪਟਰ ਵੀ ਤਾਇਨਾਤ ਕੀਤਾ ਸੀ। ਉਧਰ ਮਹਾਰਾਸ਼ਟਰ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਜ਼ਖ਼ਮੀਆਂ ਅਤੇ ਲਾਸ਼ਾਂ ਵਤਨ ਲਿਆਉਣ ਲਈ ਭਾਰਤੀ ਹਵਾਈ ਸੈਨਾ ਦੀ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਜਾਵੇ। ਸਾਰੇ ਪੀੜਤ ਜਲਗਾਓਂ ਜ਼ਿਲ੍ਹੇ ਦੇ ਵਰਾਨਗਾਓਂ, ਦਰਿਆਪੁਰ, ਤਲਵੇਲ ਅਤੇ ਭੂਸਾਵਲ ਦੇ ਰਹਿਣ ਵਾਲੇ ਸਨ। ਮਹਾਰਾਸ਼ਟਰ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਡਾਇਰੈਕਟਰ ਲਾਹੂ ਮਾਲੀ ਨੇ ਕਿਹਾ ਕਿ ਲਾਸ਼ਾਂ ਅਤੇ ਜ਼ਖ਼ਮੀ ਵਿਅਕਤੀਆਂ ਨੂੰ 24 ਅਗਸਤ ਦੀ ਸ਼ਾਮ ਨੂੰ ਯੂਪੀ ਦੇ ਗੋਰਖਪੁਰ ਲਿਆਂਦਾ ਜਾਵੇਗਾ। ਮਹਾਰਾਸ਼ਟਰ ਸਰਕਾਰ ਗੋਰਖਪੁਰ ਤੋਂ ਨਾਸਿਕ ਤੱਕ ਦੀ ਉਡਾਣ ਦਾ ਸਾਰਾ ਖ਼ਰਚਾ ਸਹਿਣ ਕਰੇਗੀ।
ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਚਿਤਵਨ ਜ਼ਿਲ੍ਹੇ ਦੇ ਅੰਨਭੂਖਾਰੇਨੀ ਇਲਾਕੇ ’ਚ ਵਾਪਰਿਆ ਜਦੋਂ ਬੱਸ ਪੋਖਰਾ ਤੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਵੱਲ ਜਾ ਰਹੀ ਸੀ। ਬੱਸ ’ਚ 43 ਵਿਅਕਤੀ ਸਵਾਰ ਸਨ। ਆਰਮਡ ਪੁਲੀਸ ਫੋਰਸ ਦੇ ਉਪ ਤਰਜਮਾਨ ਸ਼ੈਲੇਂਦਰ ਥਾਪਾ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ 16 ਵਿਅਕਤੀਆਂ ਦੀ ਥਾਂ ’ਤੇ ਹੀ ਮੌਤ ਹੋ ਗਈ ਜਦਕਿ 11 ਹੋਰ ਨੇ ਇਲਾਜ ਦੌਰਾਨ ਦਮ ਤੋੜਿਆ। ਜ਼ਖ਼ਮੀ ਹੋਏ 16 ਵਿਅਕਤੀਆਂ ਨੂੰ ਕਾਠਮੰਡੂ ਦੇ ਤ੍ਰਿਭੂਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
‘ਮਾਈ ਰਿਪਬਲਿਕਾ’ ਨਿਊਜ਼ ਪੋਰਟਲ ਮੁਤਾਬਕ ਇਹ ਯਾਤਰੀ ਉਨ੍ਹਾਂ 104 ਸ਼ਰਧਾਲੂਆਂ ’ਚ ਸ਼ਾਮਲ ਸਨ ਜੋ ਤਿੰਨ ਬੱਸਾਂ ’ਚ ਮਹਾਰਾਸ਼ਟਰ ਤੋਂ ਨੇਪਾਲ ਪਹੁੰਚੇ ਸਨ। ਜਾਣਕਾਰੀ ਮੁਤਾਬਕ ਦੋ ਦਿਨ ਪੋਖਰਾ ਰੁਕਣ ਮਗਰੋਂ ਤਿੰਨੋਂ ਬੱਸਾਂ ਸ਼ੁੱਕਰਵਾਰ ਸਵੇਰੇ ਕਾਠਮੰਡੂ ਲਈ ਰਵਾਨਾ ਹੋਈਆਂ ਸਨ। ਤਨਹੁਨ ਜ਼ਿਲ੍ਹੇ ਦੇ ਆਈਨਾ ਪਹਾਰਾ ’ਚ ਹਾਈਵੇਅ ’ਤੇ ਯੂਪੀ ਨੰਬਰ ਵਾਲੀ ਬੱਸ ਪਲਟ ਕੇ ਦਰਿਆ ’ਚ ਡਿੱਗ ਗਈ। ਉੱਤਰ ਪ੍ਰਦੇਸ਼ ਸਰਕਾਰ ਨੇ ਰਾਹਤ ਤੇ ਬਚਾਅ ਕਾਰਜਾਂ ਲਈ ਹਾਦਸੇ ਵਾਲੀ ਥਾਂ ’ਤੇ ਐੱਸਡੀਐੱਮ ਨੂੰ ਭੇਜਿਆ ਹੈ। ਭਾਰਤੀ ਸਫ਼ਾਰਤਖਾਨੇ ਨੇ ‘ਐਕਸ’ ’ਤੇ ਕਿਹਾ ਕਿ ਮਿਸ਼ਨ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਰਾਹਤ ਅਤੇ ਬਚਾਅ ਕਾਰਜ ਚਲਾ ਰਿਹਾ ਹੈ। -ਪੀਟੀਆਈ

Advertisement

ਮੱਧ ਪ੍ਰਦੇਸ਼: ਬੱਸ ਪਲਟਣ ਕਾਰਨ ਪੰਜ ਹਲਾਕ, 40 ਜ਼ਖ਼ਮੀ

ਪਾਂਢੂਰਣਾ: ਮਹਾਰਾਸ਼ਟਰ ਦੀ ਹੱਦ ਨਾਲ ਲੱਗਦੇ ਮੱਧ ਪ੍ਰਦੇਸ਼ ਦੇ ਨਵੇਂ ਬਣੇ ਪਾਂਢੂਰਣਾ ਜ਼ਿਲ੍ਹੇ ਵਿੱਚ ਭੋਪਾਲ ਤੋਂ ਹੈਦਰਾਬਾਦ ਜਾ ਰਹੀ ਪ੍ਰਾਈਵੇਟ ਬੱਸ ਪਲਟਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 40 ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਬੱਸ ਮੋਹਿਤ ਘਾਟ ’ਤੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਦੌਰਾਨ ਤਿੰਨ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਨੇ ਹਸਪਤਾਲ ’ਚ ਦਮ ਤੋੜ ਦਿੱਤਾ। -ਪੀਟੀਆਈ

Advertisement
Advertisement
Advertisement