For the best experience, open
https://m.punjabitribuneonline.com
on your mobile browser.
Advertisement

ਪਿਓ-ਪੁੱਤ ਵੱਲੋਂ ਗੁਆਂਢੀ ਦਾ ਕਤਲ

10:33 AM Oct 19, 2024 IST
ਪਿਓ ਪੁੱਤ ਵੱਲੋਂ ਗੁਆਂਢੀ ਦਾ ਕਤਲ
Advertisement

ਪੱਤਰ ਪ੍ਰੇਰਕ
ਹੁਸ਼ਿਆਰਪੁਰ, 18 ਅਕਤੂਬਰ
ਪਿੰਡ ਅਹਿਰਾਣਾ ਕਲਾਂ ’ਚ ਬੀਤੀ ਰਾਤ ਪਿਓ-ਪੁੱਤ ਨੇ ਗੁਆਂਢੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਹਰਭਜਨ ਸਿੰਘ ਵਜੋਂ ਹੋਈ ਹੈ। ਉਸ ਦੀ ਪਤਨੀ ਸੁਖਪ੍ਰੀਤ ਕੌਰ ਦੇ ਬਿਆਨ ’ਤੇ ਮੇਹਟੀਆਣਾ ਪੁਲੀਸ ਨੇ ਪਿੰਡ ਦੇ ਅਮਰੀਕ ਸਿੰਘ ਅਤੇ ਉਸ ਦੇ ਪੁੱਤਰ ਹਰਪਾਲ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਸੁਖਪ੍ਰੀਤ ਕੌਰ ਮੁਤਾਬਕ ਰੰਜਿਸ਼ ਕਾਰਨ ਮੁਲਜ਼ਮ ਉਨ੍ਹਾਂ ਦੇ ਘਰ ਆਏ ਤੇ ਅਪਸ਼ਬਦ ਬੋਲਣ ਮਗਰੋਂ ਹੱਥੋ-ਪਾਈ ਹੋ ਗਏ। ਇਸ ਦੌਰਾਨ ਦੋਹਾਂ ਨੇ ਹਰਭਜਨ ਸਿੰਘ ਦੇ ਪੇਚਕਸ ਤੇ ਕਿਰਪਾਨ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਰੌਲਾ ਪੈਣ ’ਤੇ ਇਕੱਠੇ ਹੋਏ ਲੋਕਾਂ ਨੇ ਹਰਭਜਨ ਸਿੰਘ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਝਗੜੇ ਵਿਚ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement