For the best experience, open
https://m.punjabitribuneonline.com
on your mobile browser.
Advertisement

ਗੁਆਂਢੀ ਵੱਲੋਂ ਮਹਿਲਾ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼

08:36 AM Mar 28, 2024 IST
ਗੁਆਂਢੀ ਵੱਲੋਂ ਮਹਿਲਾ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 27 ਮਾਰਚ
ਇੱਥੋਂ ਨੇੜਲੇ ਪਿੰਡ ਘੱਗਰ ਸਰਾਏ ਵਿੱਚ ਇਕ ਗੁਆਂਢੀ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਇਕ ਬਿਰਧ ਮਹਿਲਾ ਦੀਆਂ ਵਾਲ਼ੀਆਂ ਝਪਟਣ ਮਗਰੋਂ ਉਸ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਐੱਸਵਾਈਐੱਲ ਨਹਿਰ ਵਿਚ ਸੁੱਟ ਦਿੱਤਾ ਗਿਆ ਹੈ। ਮਹਿਲਾ ਨੂੰ ਆਸ ਪਾਸ ਦੇ ਲੋਕਾਂ ਨੇ ਨਹਿਰ ਵਿੱਚੋਂ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਰਾਜਪੁਰਾ ਭਰਤੀ ਕਰਵਾਇਆ। ਹਸਪਤਾਲ ਵਿੱਚ ਜ਼ੇਰੇ ਇਲਾਜ ਮਹਿਲਾ ਭਿੰਦਰ ਕੌਰ ਪਤਨੀ ਭਾਗ ਸਿੰਘ ਨੇ ਦੱਸਿਆ ਕਿ ਉਸ ਦੇ ਗੁਆਂਢੀ ਲੜਕੇ ਨੇ ਉਸ ਨੂੰ ਕਣਕ ਦੇ ਥੈਲੇ ਚੁਕਾਉਣ ਲਈ ਬੁਲਾਇਆ। ਜਦੋਂ ਉਹ ਥੈਲੇ ਚੁਕਾਉਣ ਲੱਗੀ ਤਾਂ ਲੜਕੇ ਨੇ ਇਕਦਮ ਉਸ ਦੇ ਕੰਨਾ ਵਿੱਚੋਂ ਉਸ ਦੀਆਂ ਵਾਲ਼ੀਆਂ ਝਪਟ ਲਈਆਂ ਅਤੇ ਬਾਅਦ ਵਿਚ ਰੱਸੀ ਪਾ ਕੇ ਗਲ਼ ਘੁੱਟ ਦਿੱਤਾ।
ਉਸ ਨੂੰ ਮਰਿਆ ਸਮਝ ਕੇ ਇਕ ਕੰਬਲ ਵਿੱਚ ਲਪੇਟ ਲਿਆ ਅਤੇ ਐੱਸਵਾਈਐੱਲ ਨਹਿਰ ਵਿਚ ਸੁੱਟ ਦਿੱਤਾ। ਮਹਿਲਾ ਨੇ ਦੱਸਿਆ ਕਿ ਨਹਿਰ ਵਿਚ ਸੁੱਟਦਿਆਂ ਕੁੱਝ ਲੋਕਾਂ ਨੇ ਦੇਖ ਲਿਆ ਅਤੇ ਉਸ ਨੂੰ ਨਹਿਰ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਹੈ। ਮਹਿਲਾ ਦੇ ਪਤੀ ਭਾਗ ਸਿੰਘ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ, ਗੁਆਂਢੀ ਨੇ ਅਜਿਹਾ ਕਿਉਂ ਕੀਤਾ ਹੈ, ਇਹ ਸਮਝ ਤੋਂ ਪਰੇ ਹੈ।
ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉੱਧਰ ਇਸ ਸਬੰਧੀ ਜਦੋਂ ਮੁਲਜ਼ਮ ਦੇ ਫ਼ੋਨ ’ਤੇ ਗੱਲ ਕੀਤੀ ਤਾਂ ਫ਼ੋਨ ਕਿਸੇ ਮਹਿਲਾ ਨੇ ਚੁੱਕਿਆ ਅਤੇ ਕਿਹਾ ਕਿ ਉਸ ਦਾ ਪਤੀ ਸਵੇਰ ਦਾ ਸ਼ਹਿਰ ਗਿਆ ਹੋਇਆ ਹੈ ਅਤੇ ਫ਼ੋਨ ਘਰ ਭੁੱਲ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×